ਕੈਨੇਡਾ: ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਪੱਤਰਕਾਰਾਂ ’ਤੇ ਹਮਲਿਆਂ ਨੂੰ ਲੈ ਕੇ ਚਿੰਤਾ ਜਤਾਈ

ਓਟਵਾ, 13 ਅਕਤੂਬਰ- ਕੈਨੇਡਾ ’ਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਖਾਲਿਸਤਾਨੀ ਅਤਿਵਾਦ ਬਾਰੇ ਖ਼ਬਰਾਂ ਨਸ਼ਰ ਕਰਨ ਵਾਲੇ ਪੱਤਰਕਾਰਾਂ ’ਤੇ ਹਮਲਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਅਧਿਕਾਰੀਆਂ ਨੂੰ ਅਜਿਹੇ ਮਾਮਲੇ ਸਖ਼ਤੀ ਨਾਲ ਸਿੱਝਣੇ ਚਾਹੀਦੇ ਹਨ। ਹਾਊਸ ਆਫ਼ ਕਾਮਨਜ਼ ’ਚ ਨੇਪੀਅਨ ਤੋਂ ਸੰਸਦ ਮੈਂਬਰ ਚੰਦਰ ਆਰਿਆ ਨੇ ਸ਼ੁੱਕਰਵਾਰ ਨੂੰ ਸਦਨ ਨੂੰ ਸੰਬੋਧਨ ਕਰਦਿਆਂ ਰੈੱਡ ਐੱਫਐੱਮ ਕੈਲਗਰੀ ਦੇ ਰਿਸ਼ੀ ਨਾਗਰ ’ਤੇ ਹੋਏ ਹਮਲਿਆਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਗਰੇਟਰ ਟੋਰਾਂਟੋ ਏਰੀਆ ਅਤੇ ਪੂਰੇ ਕੈਨੇਡਾ ’ਚ ਖਾਲਿਸਤਾਨੀ ਅਤਿਵਾਦੀਆਂ ਵੱਲੋਂ ਕਈ ਹੋਰ ਹਮਲੇ ਕੀਤੇ ਗਏ ਹਨ। ਮਾਰਚ 2023 ’ਚ ਰੇਡੀਓ ਏਐੱਮ600 ਦੇ ਸਮੀਰ ਕੌਸ਼ਲ ’ਤੇ ਖਾਲਿਸਤਾਨੀ ਪ੍ਰਦਰਸ਼ਨ ਨੂੰ ਕਵਰ ਕਰਨ ਲਈ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਫਰਵਰੀ 2022 ’ਚ ਬਰੈਂਪਟਨ ਰੇਡੀਓ ਦੇ ਹੋਸਟ ਦੀਪਕ ਪੁੰਜ ਦੇ ਸਟੂਡੀਓ ’ਚ ਹਮਲਾ ਕੀਤਾ ਗਿਆ ਸੀ।

You must be logged in to post a comment Login