ਕੈਨੇਡਾ ਵਿਖੇ ਪੰਜਾਬੀ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਮਿਲਿਆ ਅਹਿਮ ਅਹੁਦਾ

ਕੈਨੇਡਾ ਵਿਖੇ ਪੰਜਾਬੀ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਮਿਲਿਆ ਅਹਿਮ ਅਹੁਦਾ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਡਾਕਟਰ ਹਰਪ੍ਰੀਤ ਸਿੰਘ ਕੋਚਰ ਨੂੰ ਅਹਿਮ ਜ਼ਿੰਮੇਵਾਰੀ ਦਿੰਦਿਆ ਉਨਾਂ ਨੂੰ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (Public Health Agency of Canada) ਦਾ ਪ੍ਰੈਜੀਡੇਂਟ ਬਣਾਇਆ ਗਿਆ ਹੈ। ਡਾਕਟਰ ਹਰਪ੍ਰੀਤ ਸਿੰਘ ਕੋਚਰ ਇਸ ਤੋਂ ਪਹਿਲਾਂ ਐਸੋਸੀਏਟ ਡਿਪਟੀ ਮਨਿਸਟਰ ਆਫ ਹੈਲਥ ਵਜੋਂ ਕੰਮ ਕਰ ਰਹੇ ਸਨ। ਡਾਕਟਰ ਕੋਚਰ ਇਹ ਜ਼ਿੰਮੇਵਾਰੀ 12 ਅਕਤੂਬਰ ਤੋਂ ਲੈਣਗੇ। ਡਾਕਟਰ ਹਰਪ੍ਰੀਤ ਸਿੰਘ ਕੋਚਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਤੋਂ ਮਾਸਟਰ ਇਨ ਵੈਟਰਨਰੀ ਸਾਇੰਸ ਅਤੇ ਕੈਨੇਡਾ ਦੀ ਗਵੇਲਫ ਯੂਨੀਵਰਸਿਟੀ (University of Guelph) ਤੋਂ ਡਾਕਟਰੇਟ ਇਨ ਐਨੀਮਲ ਬਾਉਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੋਈ ਹੈ। 2017-2020 ਤੱਕ ਡਾਕਟਰ ਕੋਚਰ ਅਸਿਸਟੈਂਟ ਡਿਪਟੀ ਮਨਿਸਟਰ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜਨਸ਼ਿਪ ਕੈਨੇਡਾ ਵਜੋਂ ਵੀ ਸੇਵਾਵਾ ਨਿਭਾ ਚੁੱਕੇ ਹਨ।

You must be logged in to post a comment Login