ਕੈਨੇਡਾ: ਹਾਦਸੇ ’ਚ ਭੈਣ-ਭਰਾ ਸਣੇ ਤਿੰਨ ਪੰਜਾਬੀ ਹਲਾਕ

ਕੈਨੇਡਾ: ਹਾਦਸੇ ’ਚ ਭੈਣ-ਭਰਾ ਸਣੇ ਤਿੰਨ ਪੰਜਾਬੀ ਹਲਾਕ

ਵੈਨਕੂਵਰ, 30 ਜੁਲਾਈ- ਕੈਨੇਡਾ ਦੇ ਉੱਤਰੀ ਸੂਬੇ ਨਿਊ ਬਰੰਸਵਿੱਕ ਵਿਚ ਸੜਕ ਹਾਦਸੇ ਵਿੱਚ ਪੰਜਾਬ ਤੋਂ ਸਟੱਡੀ ਵੀਜ਼ੇ ’ਤੇ ਆਈਆਂ ਦੋ ਲੜਕੀਆਂ ਤੇ ਇੱਕ ਲੜਕੇ ਦੀ ਮੌਤ ਹੋ ਗਈ। ਇਨ੍ਹਾਂ ’ਚ ਦੋ ਚਚੇਰੇ ਭੈਣ-ਭਰਾ ਸਨ। ਮ੍ਰਿਤਕਾਂ ਦੀ ਪਛਾਣ ਹਰਮਨ ਸੋਮਲ (23) ਪੁੱਤਰੀ ਮਨਦੀਪ ਸਿੰਘ ਵਾਸੀ ਮਲੌਦ, ਨਵਜੋਤ ਸੋਮਲ (19) ਪੁੱਤਰ ਰਣਜੀਤ ਸਿੰਘ ਵਾਸੀ ਮਲੌਦ (ਦੋਵੇਂ ਚਚੇਰੇ ਭੈਣ-ਭਰਾ) ਤੇ ਉਨ੍ਹਾਂ ਦੀ ਦੋਸਤ ਰਸ਼ਮਦੀਪ ਕੌਰ (24) ਪੁੱਤਰੀ ਭੁਪਿੰਦਰ ਸਿੰਘ ਵਾਸੀ ਸਮਾਣਾ ਵਜੋਂ ਹੋਈ ਹੈ।

ਸਬ-ਡਿਵੀਜ਼ਨ ਪਾਇਲ ਦੇ ਕਸਬਾ ਮਲੌਦ ਦੇ ਦੀ ਰਹਿਣ ਵਾਲੀ ਹਰਮਨ ਸੋਮਲ (23) ਪੁੱਤਰੀ ਮਨਦੀਪ ਸਿੰਘ ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਗਈ ਸੀ ਤੇ ਹੁਣ ਪੜ੍ਹਾਈ ਪੂਰੀ ਹੋਣ ਮਗਰੋਂ ਪੱਕੇ ਤੌਰ ’ਤੇ ਉੱਥੋਂ ਦੀ ਵਸਨੀਕ ਹੋ ਗਈ ਸੀ। ਉਸ ਦਾ ਚਚੇਰਾ ਭਰਾ ਨਵਜੋਤ ਸੋਮਲ (19) ਪੁੱਤਰ ਰਣਜੀਤ ਸਿੰਘ ਵਾਸੀ ਮਲੌਦ ਅਤੇ ਉਨ੍ਹਾਂ ਦੀ ਦੋਸਤ ਰਸ਼ਮਦੀਪ ਕੌਰ ਵਾਸੀ ਸਮਾਣਾ ਆਪਣੇ ਚੌਥੇ ਸਾਥੀ ਨਾਲ ਕਾਰ ਵਿੱਚ ਸਫਰ ਕਰ ਰਹੇ ਸੀ ਤਾਂ ਹਾਈਵੇਅ ’ਤੇ ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਪਲਟ ਗਈ ਤੇ ਇਸ ਹਾਦਸੇ ’ਚ ਉਪਰੋਕਤ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਡਰਾਈਵਰ ਜ਼ਖ਼ਮੀ ਹੋ ਗਿਆ। ਨਵਜੋਤ ਸੋਮਲ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਨ ਗਿਆ ਸੀ।

You must be logged in to post a comment Login