ਕੋਹਲੀ ਵੱਲੋਂ ਦੌਰਿਆਂ ਦੌਰਾਨ ਪਰਿਵਾਰ ਨੂੰ ਨਾਲ ਲਿਜਾਣ ਦੀ ਵਕਾਲਤ

ਕੋਹਲੀ ਵੱਲੋਂ ਦੌਰਿਆਂ ਦੌਰਾਨ ਪਰਿਵਾਰ ਨੂੰ ਨਾਲ ਲਿਜਾਣ ਦੀ ਵਕਾਲਤ

ਬੰਗਲੂਰੂ, 17 ਮਾਰਚ- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਟੀਮ ਦੇ ਦੌਰਿਆਂ ’ਤੇ ਖਿਡਾਰੀਆਂ ਦੇ ਪਰਿਵਾਰਾਂ ਦੀ ਮੌਜੂਦਗੀ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਖੇਡ ਮੈਦਾਨ ਵਿੱਚ ਮੁਸ਼ਕਲ ਅਤੇ ਤਣਾਅਪੂਰਨ ਦਿਨਾਂ ਨਾਲ ਨਜਿੱਠਣ ਲਈ ਆਪਣੇ ਹੋਟਲ ਦੇ ਕਮਰੇ ਵਿੱਚ ਇਕੱਲੇ ਬੈਠਣ ਦੀ ਬਜਾਏ ਹਮੇਸ਼ਾ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਉਣ ਨੂੰ ਤਰਜੀਹ ਦੇਵੇਗਾ। ਉਸ ਨੇ ਕਿਹਾ ਕਿ ਲੋਕਾਂ ਨੂੰ ਪਰਿਵਾਰ ਦੀ ਅਹਿਮੀਅਤ ਦਾ ਨਹੀਂ ਪਤਾ ਹੈ। ਆਸਟਰੇਲੀਆ ਖ਼ਿਲਾਫ਼ ਟੈਸਟ ਲੜੀ ਵਿੱਚ ਭਾਰਤ ਦੀ 1-3 ਨਾਲ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 45 ਤੋਂ ਵੱਧ ਦਿਨਾਂ ਦੇ ਦੌਰਿਆਂ ’ਤੇ ਖਿਡਾਰੀਆਂ ਦੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਸੀਮਾ 14 ਦਿਨ ਤੱਕ ਸੀਮਤ ਕਰ ਦਿੱਤੀ ਸੀ। ਇਸ ਤਹਿਤ ਛੋਟੇ ਟੂਰ ’ਤੇ ਖਿਡਾਰੀ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਇੱਕ ਹਫ਼ਤਾ ਰਹਿ ਸਕਦੇ ਹਨ। ਹਾਲ ਹੀ ਵਿੱਚ ਸਮਾਪਤ ਹੋਈ ਚੈਂਪੀਅਨਜ਼ ਟਰਾਫੀ ਦੌਰਾਨ ਕੋਹਲੀ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ਮੀ ਦੇ ਪਰਿਵਾਰ ਦੁਬਈ ਵਿੱਚ ਸਨ ਪਰ ਉਹ ਟੀਮ ਹੋਟਲ ਵਿੱਚ ਨਹੀਂ ਠਹਿਰੇ ਅਤੇ ਪਰਿਵਾਰਾਂ ਦੇ ਠਹਿਰਨ ਦਾ ਖਰਚਾ ਬੀਸੀਸੀਆਈ ਨੇ ਨਹੀਂ, ਸਗੋਂ ਖਿਡਾਰੀਆਂ ਨੇ ਚੁੱਕਿਆ।

You must be logged in to post a comment Login