ਗਿੱਪੀ ਦੇ ਪੁੱਤਰ ਸ਼ਿੰਦੇ ਨੇ ਲਿਆਂਦੀ ਮੁਸਕਾਨ, ਵੇਖ ਪ੍ਰਸ਼ੰਸਕ ਹੋਏ ਬਾਗੋ

ਗਿੱਪੀ ਦੇ ਪੁੱਤਰ ਸ਼ਿੰਦੇ ਨੇ ਲਿਆਂਦੀ ਮੁਸਕਾਨ, ਵੇਖ ਪ੍ਰਸ਼ੰਸਕ ਹੋਏ ਬਾਗੋ

ਨਵੀਂ ਦਿੱਲੀ (ਬਿਊਰੋ) : ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਲੋਕਾਂ ਦੇ ਦਿਲਾਂ ‘ਚ ਆਪਣੀ ਪਛਾਣ ਖ਼ੂਬਸੂਰਤ ਮੁਸਕਰਾਹਟ ਅਤੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਨਾਲ ਬਣਾਈ ਹੈ। ਅੱਜ ਸ਼ਹਿਨਾਜ਼ ਕਰੋੜਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਹੈ। ਇਸ ਦੇ ਨਾਲ ਹੀ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪ੍ਰਸ਼ੰਸਕਾਂ ਦੇ ਨਾਲ-ਨਾਲ ਸ਼ਹਿਨਾਜ਼ ਵੀ ਸਦਮੇ ‘ਚ ਹੈ। ਇਸ ਦੌਰਾਨ ਉਸ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਹੈ ਪਰ ਉਸ ਦੇ ਪ੍ਰਸ਼ੰਸਕ ਉਸ ਨੂੰ ਬਹੁਤ ਯਾਦ ਕਰ ਰਹੇ ਹਨ। ਉਸ ਨਾਲ ਜੁੜੇ ਵਿਸ਼ੇਸ਼ ਵੀਡੀਓ ਉਸ ਦੇ ਫੈਨ ਪੇਜ ‘ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਹਾਲ ਹੀ ‘ਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ।ਦੱਸ ਦਈਏ ਕਿ ਇਸ ਵੀਡੀਓ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਸ਼ਿੰਦਾ ਗਰੇਵਾਲ ਨਾਲ ਇੱਕ ‘ਕੌਫੀ ਸ਼ਾਪ’ ‘ਤੇ ਬੈਠੀ ਦਿਖਾਈ ਦੇ ਰਹੀ ਹੈ ਅਤੇ ਸ਼ਿੰਦੇ ਨਾਲ ਮਸਤੀ ਕਰ ਰਹੀ ਹੈ। ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਸ਼ਿੰਦਾ, ਸ਼ਹਿਨਾਜ਼ ਦਾ ਫ਼ੋਨ ਲੈਂਦਾ ਹੈ ਅਤੇ ਸ਼ਹਿਨਾਜ਼ ਦੇ ਨਾਂ ਅੱਗੇ ਸਰਨੇਮ ‘ਸ਼ੁਕਲਾ’ ਜੋੜਦਾ ਹੈ। ਇਹ ਸਭ ਵੇਖ ਕੇ ਸ਼ਹਿਨਾਜ਼ ਆਖਦੀ ਹੈ ਕਿ ‘ਹੇ ਮੇਰੇ ਰੱਬ, ਤੂੰ ਕੀ ਕੀਤਾ?’ ਸ਼ਹਿਨਾਜ਼ ਤੇ ਸ਼ਿੰਦਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕਾਂ ਵਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

You must be logged in to post a comment Login