ਚੰਨੀ ਦਾ ਘਿਰਾਓ ਕਰਨ ਆਇਆ ਲੱਖਾ ਸਧਾਣਾ ਪੁਲੀਸ ਨੇ ਪੰਜਾਬੀ ’ਵਰਸਿਟੀ ’ਚੋਂ ਬਾਹਰ ਕੱਢਿਆ

ਚੰਨੀ ਦਾ ਘਿਰਾਓ ਕਰਨ ਆਇਆ ਲੱਖਾ ਸਧਾਣਾ ਪੁਲੀਸ ਨੇ ਪੰਜਾਬੀ ’ਵਰਸਿਟੀ ’ਚੋਂ ਬਾਹਰ ਕੱਢਿਆ

ਪਟਿਆਲਾ, 24 ਨਵੰਬਰ : ਇਥੇ ਪੰਜਾਬੀ ਯੂਨੀਵਰਸਿਟੀ ਵਿਚਲੇ ਗੁਰੂ ਤੇਗ ਬਹਾਦਰ ਹਾਲ ਅੰਦਰ ਦਾਖਲ ਹੋਏ ਲੱਖਾ ਸਧਾਣਾ ਤੇ ਸਾਥੀਆਂ ਨੂੰ ਪੁਲੀਸ ਨੇ ਬਾਹਰ ਕੱਢ ਦਿੱਤਾ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਉਣ ਤੋਂ ਪਹਿਲਾਂ ਹੀ ਹੋਰਨਾਂ ਨਾਲ ਸਮਾਗਮ ਵਾਲੇ ਸਥਾਨ ਗੁਰੂ ਤੇਗ ਬਹਾਦਰ ਹਾਲ ਵਿਚ ਦਾਖ਼ਲ ਹੋ ਗਏ ਸਨ ਪਰ ਇਸ ਸਬੰਧੀ ਜਦੋਂ ਪੁਲੀਸ ਨੂੰ ਪਤਾ ਲੱਗਿਆ ਤਾਂ ਉਸ ਨੇ ਲੱਖਾ ਤੇ ਸਾਥੀਆ ਨੂੰ ਘੇਰੇ ਚ ਲੈ ਲਿਆ। ਪੁਲੀਸ ਦੀ ਅਗਵਾਈ ਐੱਸਪੀ ਸਿਟੀ ਹਰਪਾਲ ਸਿੰਘ,ਡੀਐਸਪੀ ਸੁਖਮਿੰਦਰ ਚੌਹਾਨ, ਦਲਬੀਰ ਗਰੇਵਾਲ ਤੇ ਹੋਰ ਕਰ ਰਹੇ ਸਨ।ਫੇਰ ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਰੌਣੀ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਲੱਖਾ ਨੂੰ ਹਾਲ ਤੋਂ ਬਾਹਰ ਲੈ ਗਈ ਤੇ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਛੱਡ ਦਿੱਤਾ। ਬਾਅਦ ਵਿੱਚ ਲੱਖਾ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਆਖਿਆ ਕਿ ਉਹ ਇਥੇ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਦਾ ਘਿਰਾੳ ਕਰਨ ਆਏ ਸਨ। ਇਸ ਮਗਰੋਂ ਪੁਲੀਸ ਨੇ ਸੁਰੱਖਿਆ ਪਹਿਰਾ ਹੋਰ ਮਜਬੂਤ ਕਰ ਦਿੱਤਾ। ਐੱਸਐੈੱਸਪੀ ਹਰਚਰਨ ਸਿੰਘ ਭੁੱਲਰ ਖੁਦ ਸੁਰੱਖਿਆ ਪ੍ਬੰਧਾਂ ਦੀ ਨਿਗਰਾਨੀ ਕਰ ਰਹੇ ਹਨ।

You must be logged in to post a comment Login