ਡਾ. ਤੇਜਵੀਰ ਕੌਰ ਨੂੰ ਐਂਟੀਬੈਟਿਕ ਦਵਾਈ ਦੀ ਰਿਸਰਚ ’ਤੇ ਮਿਲਿਆ ਪੇਟੇਂਟ

ਡਾ. ਤੇਜਵੀਰ ਕੌਰ ਨੂੰ ਐਂਟੀਬੈਟਿਕ ਦਵਾਈ ਦੀ ਰਿਸਰਚ ’ਤੇ ਮਿਲਿਆ ਪੇਟੇਂਟ

ਇਸ ਰਿਸਰਚ ਨਾਲ ਪੂਰੀ ਸੰਸਥਾ ਦਾ ਨਾਮ ਰੌਸ਼ਨ ਹੋਇਆ : ਡਾ. ਹਰਜਿੰਦਰ ਸਿੰਘ

ਪਟਿਆਲਾ, 24 ਨਵੰਬਰ (ਜੀ. ਕੰਬੋਜ)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਫਾਰਮੇਸੀ ਵਿਭਾਗ ਦੀ ਪ੍ਰੋਫੈਸਰ ਤੇ ਮੁਖੀ ਡਾ. ਤੇਜਵੀਰ ਕੌਰ ਵਲੋਂ “1 Self 5mulsifying 3efpodoxime 3omposition” (ਸਿਫਪੋਡੋਕਸਿਮ ਸਵੈ ਇਮਲਸੀਫਾਇੰਗ ਡੋਸੇਜ਼ ਫਾਰਮ) ਰਿਸਰਚ ਕੀਤੀ ਹੈ। ਇਸ ਖੋਜ ਲਈ ਭਾਰਤ ਸਰਕਾਰ ਪੇਟੇਂਟ ਦਫਤਰ ਨਵੀਂ ਦਿੱਲੀ ਵਲੋਂ ਡਾ. ਤੇਜਵੀਰ ਕੌਰ ਨੂੰ ਪੇਟੇਂਟ ਸਰਟੀਫਿਕੇਟ ਜਾਰੀ ਕੀਤਾ ਗਿਆ ਤੇ ਪੇਟੇਂਟ ਐਕਟ ਅਨੁਸਾਰ ਇਹ ਪੇਟੇਂਟ ਅਦਾਰੇ ਵਲੋਂ ਤੈਅ ਮਿਤੀ ਤੋਂ 20 ਸਾਲ ਲਈ ਜਾਰੀ ਕੀਤਾ ਗਿਆ ਹੈ। ਇਹ (ਸਿਫਪੋਡੋਕਸਿਮ) ਸਵੈ ਇਮਲਸੀਫਾਇੰਗ ਡੋਸੇਜ਼ ਫਾਰਮ ਦੀ ਖੋਜ ਮਰੀਜ਼ਾਂ ਲਈ ਬਹੁਤ ਹੀ ਕਾਰਗਰ ਸਿੱਧ ਹੋਵੇਗੀ। ਇਹ ਖੋਜ ਦਵਾਈ ਦੀ ਖੁਰਾਕ ਨੂੰ ਘਟਾਏਗੀ ਅਤੇ ਸਰੀਰ ਵਿਚ ਦਵਾਈ ਦੀ ਉਪਲੱਬਧਤਾ ਨੂੰ ਵਧਾਏਗੀ। ਇਹ ਐਂਟੀਬੈਈਟਿਕ ਕਈ ਪ੍ਰਕਾਰ ਦੇ ਬੈਕਟੀਰੀਆ ਨੂੰ ਖਤਮ ਕਰਨ ਵਿਚ ਲਾਭਦਾਇਕ ਹੋਵੇਗੀ। ਇਸ ਸਬੰਧ ਵਿਚ ਡਾ. ਤੇਜਵੀਰ ਕੌਰ ਨੇ ਕਿਹਾ ਕਿ ਪੇਟੇਂਟ (ਰਿਸਰਚ) ਦੇ ਖੇਤਰ ਵਿਚ ਬਹੁਤ ਵੱਡੀ ਉਪਲੱਬਧੀ ਹੈ।
ਡਾ. ਤੇਜਵੀਰ ਕੌਰ ਦੀ ਇਸ ਖੋਜ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਵਲੋਂ ਵਧਾਈ ਦਿੰਦਿਆਂ ਕਿਹਾ ਕਿ ਮੈਡੀਕਲ ਕਾਲਜ ਪਟਿਆਲਾ ਦੇ ਫਾਰਮੇਸੀ ਵਿਭਾਗ ਦੇ ਪ੍ਰੋਫੈਸਰ-ਮੁੱਖੀ ਦੀ ਇਹ ਰਿਸਰਚ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨਾਲ ਨਾ ਸਗੋਂ ਕਾਲਜ ਦਾ, ਬਲਕਿ ਪੂਰੀ ਸੰਸਥਾ ਦਾ ਨਾਮ ਉਚਾ ਹੋਇਆ ਹੈ। ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਕੀਤੀ ਗਈ ਰਿਸਰਚ ਦਾ ਪੇਟੇਂਟ ਮੈਡੀਕਲ ਕਾਲਜ ਨੂੰ ਗ੍ਰਾਂਟ ਹੋਇਆ ਹੈ ਅਤੇ ਉਹ ਭਵਿੱਖ ਵਿਚ ਵੀ ਆਪਣਾ ਇਹ ਉਪਰਾਲਾ ਜਾਰੀ ਰੱਖਣ।

You must be logged in to post a comment Login