ਡਿਪੋਰਟ ਕੀਤੇ ਭਾਰਤੀ ਪਰਵਾਸੀਆਂ ਦਾ ਦੂਜਾ ਪੁੱਜੇਗਾ ਅੰਮ੍ਰਿਤਸਰ, 119 ਭਾਰਤੀਆਂ ਵਿਚ 67 ਪੰਜਾਬੀ

ਡਿਪੋਰਟ ਕੀਤੇ ਭਾਰਤੀ ਪਰਵਾਸੀਆਂ ਦਾ ਦੂਜਾ ਪੁੱਜੇਗਾ ਅੰਮ੍ਰਿਤਸਰ, 119 ਭਾਰਤੀਆਂ ਵਿਚ 67 ਪੰਜਾਬੀ

ਅੰਮ੍ਰਿਤਸਰ, 14 ਫਰਵਰੀ- ਅਮਰੀਕਾ ਤੋਂ ਡਿਪੋਰਟ ਕੀਤੇ 119 ਭਾਰਤੀ ਨਾਗਰਿਕਾਂ ਵਾਲੀ ਵਿਸ਼ੇਸ਼ ਉਡਾਣ ਦੇ ਭਲਕੇ (15 ਫਰਵਰੀ) ਸ਼ਨਿੱਚਰਵਾਰ ਰਾਤ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਦੀ ਉਮੀਦ ਹੈ। ਭਾਰਤੀਆਂ ਦਾ ਇਹ ਦੂਜਾ ਬੈਚ ਹੋਵੇਗਾ। ਇਸ ਤੋਂ ਪਹਿਲਾਂ 5 ਫਰਵਰੀ ਨੂੰ ਪਹਿਲੇ ਬੈਚ ਵਿਚ ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਵਿਚ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 30 ਪੰਜਾਬ ਜਦੋਂਕਿ 33-33 ਹਰਿਆਣਾ ਤੇ ਗੁਜਰਾਤ ਨਾਲ ਸਬੰਧਤ ਸਨ। ਸੂਤਰਾਂ ਅਨੁਸਾਰ ਦੂਜੇ ਬੈਚ ਵਿਚ ਡਿਪੋਰਟ ਕੀਤੇ ਗਏ 119 ਵਿਅਕਤੀਆਂ ਵਿਚੋਂ 67 ਪੰਜਾਬ ਨਾਲ ਸਬੰਧਤ ਹਨ। ਹਰਿਆਣਾ ਦੇ 33 ਤੇ ਗੁਜਰਾਤ ਦੇ 8 ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਤਿੰਨ ਜਦੋਂਕਿ ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਦੇ 2-2 ਵਿਅਕਤੀਆਂ ਦੀ ਵਤਨ ਵਾਪਸੀ ਹੋ ਰਹੀ ਹੈ। ਇਸ ਤੋਂ ਇਲਾਵਾ, ਇਸ ਉਡਾਣ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨਾਲ ਸਬੰਧਤ ਇਕ-ਇੱਕ ਵਿਅਕਤੀ ਸ਼ਾਮਲ ਹੈ।

You must be logged in to post a comment Login