ਡੇਂਗੂ ਦਿਮਾਗੀ ਪ੍ਰਣਾਲੀ ਨੂੰ ਗੰਭੀਰ ਪ੍ਰਭਾਵਿਤ ਕਰਦਾ ਹੈ: ਮਾਹਿਰ

ਡੇਂਗੂ ਦਿਮਾਗੀ ਪ੍ਰਣਾਲੀ ਨੂੰ ਗੰਭੀਰ ਪ੍ਰਭਾਵਿਤ ਕਰਦਾ ਹੈ: ਮਾਹਿਰ

ਨਵੀਂ ਦਿੱਲੀ, 9 ਜੁਲਾਈ- ਮੱਛਰ ਤੋਂ ਪੈਦਾ ਹੋਣ ਵਾਲੀ ਵਾਇਰਲ ਬਿਮਾਰੀ ਡੇਂਗੂ ਨੂੰ ਆਮ ਤੌਰ ‘ਤੇ ਹਲਕੇ ਫਲੂ ਵਰਗੇ ਲੱਛਣਾਂ ਲਈ ਜਾਣਿਆ ਜਾਂਦਾ ਹੈ। ਇਸ ਸਬੰਧੀ ਮਾਹਿਰ ਡਾਕਟਰਾਂ ਨੇ ਕਿਹਾ ਹੈ ਕਿ ਡੇਂਗੂ ਦਿਮਾਗ ‘ਤੇ ਡੂੰਗੇ ਪ੍ਰਭਾਵ ਪਾਉਂਦਾ ਹੈ, ਜਿੰਨ੍ਹਾ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਫੋਰਟਿਸ ਹਸਪਾਤਲ ਗੁਰੂਗ੍ਰਾਮ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਡਾ. ਪ੍ਰਵੀਨ ਗੁਪਤਾ ਨੇ ਕਿਹਾ ਕਿ ਡੇਂਗੂ ਫਲੂ ਵਰਗੇ ਲੱਛਣਾਂ ਲਈ ਜਾਣਿਆ ਜਾਂਦਾ ਹੈ ਪਰ ਇਸ ਦੇ ਹੋਰ ਡੂੰਗੇ ਪ੍ਰਭਾਵ ਵੀ ਹੁੰਦੇ ਹਨ, ਜਿੰਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਇਨਸੇਫਲਾਈਟਿਸ, ਮੈਨਿਨਜਾਈਟਿਸ ਅਤੇ ਮਾਈਲਾਈਟਿਸ ਸ਼ਾਮਲ ਹਨ। ਇਹ ਸਥਿਤੀਆਂ ਖੂਨ ਦੀ ਦਿਮਾਗ ਵਿਚ ਰੁਕਾਵਟ ਨੂੰ ਪਾਰ ਕਰਨ ਵਾਲੇ ਵਾਇਰਸ ਤੋਂ ਪੈਦਾ ਹੁੰਦੀਆਂ ਹਨ, ਜਿਸ ਨਾਲ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀ ਸੋਜ ਅਤੇ ਲਾਗ ਸਾਹਮਣੇ ਆਉਦੀ ਹੈ।

ਗੰਭੀਰ ਡੇਂਗੂ ਵਾਲੇ ਮਰੀਜ਼ਾਂ ਨੂੰ ਸਿਰ ਦਰਦ, ਮਾਨਸਿਕ ਸਥਿਤੀ ਵਿਚ ਤਬਦੀਲੀ, ਦੌਰੇ ਇੱਥੋਂ ਤੱਕ ਕਿ ਕੋਮਾ ਦਾ ਖ਼ਤਰਾ ਵੀ ਹੋ ਸਕਦਾ ਹੈ। ਵਾਇਰਸ ਦੇ ਨਿਊਰੋਟ੍ਰੋਪਿਕ ਹੋਣ ਦਾ ਮਤਲਬ ਹੈ ਕਿ ਇਹ ਸਿੱਧੇ ਤੌਰ ਤੇ ਦਿਮਾਗੀ ਸੈੱਲਾਂ ਨੂੰ ਸੰਕਰਮਿਤ ਕਰ ਸਕਦਾ ਹੈ, ਜਿਸ ਨਾਲ ਸਿਹਤ ਨੁਕਸਾਨ ਅਤੇ ਸੋਜਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਲਾਗ ਨਾਲ ਸ਼ੁਰੂ ਹੋਣ ਵਾਲੀ ਇਮਿਊਨ ਪ੍ਰਤੀਕ੍ਰਿਆ ਇਨ੍ਹਾਂ ਦਿਮਾਗੀ ਸਮੱਸਿਆਵਾਂ ਨੂੰ ਵਧਾ ਸਕਦੀ ਹੈ ਅਤੇ ਇਲਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ।

You must be logged in to post a comment Login