ਡੈਮੋਕਰੈਟਿਕ ਉਮੀਦਵਾਰ ਬਣਨ ਲਈ ਕਮਲਾ ਹੈਰਿਸ ਨੂੰ ਲੋੜੀਂਦਾ ਸਮਰਥਨ ਹਾਸਲ

ਡੈਮੋਕਰੈਟਿਕ ਉਮੀਦਵਾਰ ਬਣਨ ਲਈ ਕਮਲਾ ਹੈਰਿਸ ਨੂੰ ਲੋੜੀਂਦਾ ਸਮਰਥਨ ਹਾਸਲ

ਵਾਸ਼ਿੰਗਟਨ, 24 ਜੁਲਾਈ- ਕਮਲਾ ਹੈਰਿਸ ਨੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਸਤੇ ਡੈਲੀਗੇਟਾਂ ਦਾ ਲੋੜੀਂਦਾ ਸਮਰਥਨ ਪ੍ਰਾਪਤ ਕਰ ਲਿਆ ਹੈ। ਅਮਰੀਕਾ ਦੇ ਮੀਡੀਆ ਅਦਾਰਿਆਂ ਦੀਆਂ ਖ਼ਬਰਾਂ ਮੁਤਾਬਕ ਉਪ ਰਾਸ਼ਟਰਪਤੀ ਨੂੰ ਸੰਭਾਵੀ ਵਿਰੋਧੀਆਂ, ਕਾਨੂੰਨਸਾਜ਼ਾਂ, ਗਵਰਨਰਾਂ ਅਤੇ ਪ੍ਰਭਾਵਸ਼ਾਲੀ ਸਮੂਹਾਂ ਵੱਲੋਂ ਸਮਰਥਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਹੈਰਿਸ ਦੀ ਚੋਣ ਮੁਹਿੰਮ ਲਈ ਐਤਵਾਰ ਬਾਅਦ ਦੁਪਹਿਰ ਤੋਂ ਸੋਮਵਾਰ ਸ਼ਾਮ ਤੱਕ ਰਿਕਾਰਡ 10 ਕਰੋੜ ਡਾਲਰ ਦੇ ਫੰਡ ਇਕੱਤਰ ਕਰ ਲਏ ਗਏ। ਇਸ ਮੁਹਿੰਮ ਲਈ 11 ਲੱਖ ਵਿਅਕਤੀਆਂ ਨੇ ਫੰਡ ਦਿੱਤਾ।ਕਮਲਾ ਹੈਰਿਸ ਦੀ ਪਹਿਲੇ ਦਿਨ ਦੀ ਮੁਹਿੰਮ ਬਾਰੇ ਸੀਐੱਨਐੱਨ ਦੀ ਖ਼ਬਰ ਮੁਤਾਬਕ ਭਾਰਤੀ ਤੇ ਅਫਰੀਕੀ ਮੂਲ ਦੀ ਹੈਰਿਸ ਨੂੰ 1976 ਤੋਂ ਵੱਧ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਹੋ ਗਿਆ ਹੈ ਜੋ ਕਿ ਡੈਮੋਕਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਵਾਸਤੇ ਲੋੜੀਂਦਾ ਸੀ। ਜਾਣਕਾਰੀ ਅਨੁਸਾਰ ਹੈਰਿਸ ਨੂੰ ਸੋਮਵਾਰ ਰਾਤ ਤੱਕ ਘੱਟੋ ਘੱਟ 2579 ਡੈਲੀਗੇਟ ਦਾ ਸਮਰਥਨ ਪ੍ਰਾਪਤ ਹੋ ਚੁੱਕਾ ਸੀ। ਹੈਰਿਸ (59) ਨੇ ਸੋਮਵਾਰ ਨੂੰ ਦੇਰ ਰਾਤ ਜਾਰੀ ਇਕ ਬਿਆਨ ਵਿੱਚ ਕਿਹਾ, ‘‘ਮੈਂ ਅੱਗੇ ਜਲਦੀ ਹੀ ਰਸਮੀ ਤੌਰ ’ਤੇ ਨਾਮਜ਼ਦਗੀ ਮਨਜ਼ੂਰ ਹੋਣ ਦੀ ਆਸ ਕਰਦੀ ਹਾਂ।’’

You must be logged in to post a comment Login