ਦਾਰਨਾਥ ਧਾਮ ਵਿਚ ਹੈਲੀਕਾਪਟਰ ਹਾਦਸਾਗ੍ਰਸਤ; ਪਾਇਲਟ ਦੀ ਚੌਕਸੀ ਨਾਲ ਵੱਡਾ ਹਾਦਸਾ ਟਲਿਆ

ਦਾਰਨਾਥ ਧਾਮ ਵਿਚ ਹੈਲੀਕਾਪਟਰ ਹਾਦਸਾਗ੍ਰਸਤ; ਪਾਇਲਟ ਦੀ ਚੌਕਸੀ ਨਾਲ ਵੱਡਾ ਹਾਦਸਾ ਟਲਿਆ

ਚੰਡੀਗੜ੍ਹ, 17 ਮਈ : ਸ੍ਰੀ ਕੇਦਾਰਨਾਥ ਧਾਮ ਵਿੱਚ ਸ਼ਨਿੱਚਰਵਾਰ ਨੂੰ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਏਮਜ਼ ਰਿਸ਼ੀਕੇਸ਼ ਤੋਂ ਮੈਡੀਕਲ ਐਮਰਜੈਂਸੀ ਲਈ ਆਏ ਇੱਕ ਹੈਲੀਕਾਪਟਰ ਦੀ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਸਥਿਤੀ ਪੈਦਾ ਹੋ ਗਈ। ਇਹ ਹਾਦਸਾ ਹੈਲੀਕਾਪਟਰ ਦੀ ਪੂੰਛ(ਟੇਲ) ਟੁੱਟਣ ਕਾਰਨ ਹੋਇਆ। ਰਾਹਤ ਦੀ ਗੱਲ ਇਹ ਹੈ ਕਿ ਹੈਲੀਕਾਪਟਰ ਵਿੱਚ ਸਵਾਰ ਤਿੰਨੋਂ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।ਇਹ ਹੈਲੀਕਾਪਟਰ ਇੱਕ ਮਹਿਲਾ ਸ਼ਰਧਾਲੂ ਨੂੰ ਸੰਜੀਵਨੀ ਹੈਲੀ ਐਂਬੂਲੈਂਸ ਸੇਵਾ ਤਹਿਤ ਕੇਦਾਰਨਾਥ ਲੈ ਕੇ ਪਹੁੰਚਿਆ ਸੀ। ਲੈਂਡਿੰਗ ਦੌਰਾਨ ਤਕਨੀਕੀ ਸਮੱਸਿਆ ਕਰਕੇ ਪਾਇਲਟ ਨੇ ਸਮੇਂ ਸਿਰ ਸਥਿਤੀ ਨੂੰ ਸਮਝ ਲਿਆ ਅਤੇ ਮੁੱਖ ਹੈਲੀਪੈਡ ਤੋਂ ਪਹਿਲਾਂ ਇੱਕ ਸੁਰੱਖਿਅਤ ਸਪਾਟ ਜਗ੍ਹਾ ’ਤੇ ਐਮਰਜੈਂਸੀ ਲੈਂਡਿੰਗ ਕੀਤੀ।

You must be logged in to post a comment Login