ਜੈਪੁਰ, 3 ਨਵੰਬਰ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੁਰਖੀਆਂ ‘ਚ ਛਾਏ ਹੋਏ ਹਨ। ਦਿਲਜੀਤ ਦੋਸਾਂਝ ਦਾ ਦੋ ਰੋਜ਼ਾ ਕੰਸਰਟ ਦਿੱਲੀ ‘ਚ ਹੋਇਆ ਹੈ ਅਤੇ ਹੁਣ ਉਹ ਜੈਪੁਰ ਸ਼ੋਅ ਲਈ ਪੁੱਜ ਗਏ ਹਨ। ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜੈਪੁਰ ‘ਚ ਅੱਜ ਸ਼ਾਮ 6 ਵਜੇ ਕੰਸਰਟ ਹੈ। ਉਥੇ ਹੀ ਜੈਪੁਰ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਸ ਨੇ ਜਾਅਲੀ ਟਿਕਟਾਂ ਖਰੀਦਣ ਤੋਂ ਬਚਣ ਲਈ ਕਿਹਾ ਹੈ। ਦਿਲਜੀਤ ਦੋਸਾਂਝ ਦੇ ਕੰਸਰਟ ‘ਚ ਐਂਟਰੀ ਲਈ ਸਿਰਫ਼ ਵੈਧ ਟਿਕਟਾਂ ਹੀ ਸਹੀ ਹੋਣਗੀਆਂ। ਬਾਕੀ ਸਾਰੀਆਂ ਗੈਰ-ਕਾਨੂੰਨੀ ਹਨ।
ਦਿਲਜੀਤ ਦੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਲੋਕ ਉਨ੍ਹਾਂ ਦੇ ਬੋਲਣ ਦੇ ਅੰਦਾਜ਼ ਦੇ ਵੀ ਦੀਵਾਨੇ ਹਨ। ਉਨ੍ਹਾਂ ਦਾ ਅੰਦਾਜ਼ ਅਜਿਹਾ ਹੈ ਕਿ ਕੋਈ ਵੀ ਉਨ੍ਹਾਂ ਦਾ ਫੈਨ ਬਣ ਜਾਂਦਾ ਹੈ। ਗਾਇਕ ਨੇ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ‘ਚ ਵੀ ਆਪਣੀ ਵੱਖਰੀ ਛਾਪ ਛੱਡੀ ਹੈ। ਜੈਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਵੱਲੋਂ ਸ਼ਨੀਵਾਰ ਰਾਤ ਦਿਲਜੀਤ ਦੋਸਾਂਝ ਲਈ ਸ਼ਾਹੀ ਡਿਨਰ ਦਾ ਆਯੋਜਨ ਕੀਤਾ ਗਿਆ। ਦਿਲਜੀਤ ਆਪਣੀ ਟੀਮ ਨਾਲ ਡਿਨਰ ‘ਤੇ ਪਹੁੰਚੇ। ਇੱਥੇ ਸ਼ਾਹੀ ਪਰਿਵਾਰ ਦੇ ਸਾਬਕਾ ਮੈਂਬਰ ਪਦਮਨਾਭ ਸਿੰਘ ਨੇ ਦਿਲਜੀਤ ਦਾ ਸਵਾਗਤ ਕੀਤਾ। ਇਸ ਦੌਰਾਨ ਪਰਿਵਾਰ ਦੇ ਕਈ ਮੈਂਬਰ ਵੀ ਮੌਜੂਦ ਸਨ।
You must be logged in to post a comment Login