ਦੇਸ਼ ਹਿਮਾਚਲ: ਭਾਰਤ ਵਿਰੋਧੀ ਸੋਸ਼ਲ ਮੀਡੀਆ ਪੋਸਟ ਪਾਉਣ ’ਤੇ ਇੱਕ ਗ੍ਰਿਫਤਾਰ

ਦੇਸ਼ ਹਿਮਾਚਲ: ਭਾਰਤ ਵਿਰੋਧੀ ਸੋਸ਼ਲ ਮੀਡੀਆ ਪੋਸਟ ਪਾਉਣ ’ਤੇ ਇੱਕ ਗ੍ਰਿਫਤਾਰ

ਨਾਹਨ (ਹਿਮਾਚਲ ਪ੍ਰਦੇਸ਼), 9 ਜੂਨ : ਹਿਮਾਚਲ ਪ੍ਰਦੇਸ਼ ਪੁਲੀਸ ਨੇ ਇੱਕ ਵਿਅਕਤੀ ਨੂੰ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ਾਂ ਹੇਠ ਉਸਦੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਗ੍ਰਿਫਤਾਰ ਕੀਤਾ ਹੈ। ਪੁਲੀਸ ਦੱਸਿਆ ਕਿ ਐਤਵਾਰ ਨੂੰ ਸਥਾਨਕ ਲੋਕਾਂ ਤੋਂ ਜਾਣਕਾਰੀ ਮਿਲੀ ਸੀ ਕਿ ਪਾਉਂਟਾ ਸਾਹਿਬ ਸ਼ਹਿਰ ਵਿੱਚ ਵਾਪਸ ਆ ਗਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਉਹ ਕੁਝ ਦਿਨਾਂ ਲਈ ਗਾਇਬ ਹੋ ਗਿਆ ਸੀ। ਪਾਉਂਟਾ ਸਾਹਿਬ ਦੇ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਉਸ ਨੇ ਭਾਰਤ ਵਿਰੋਧੀ ਸਮੱਗਰੀ ਪੋਸਟ ਕੀਤੀ ਅਤੇ ਪਾਕਿਸਤਾਨ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸ ਦੀਆਂ ਪੋਸਟਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਅਤੇ ਦੇਸ਼ ਵਿਰੋਧੀ ਭਾਸ਼ਾ ਦੀ ਵਰਤੋਂ ਦੇਸ਼ਧ੍ਰੋਹ ਦੇ ਗੰਭੀਰ ਕੰਮਾਂ ਦੇ ਬਰਾਬਰ ਹੈ। ਪਾਉਂਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਦੇਵੀ ਸਿੰਘ ਨੇ ਕਿਹਾ ਕਿ ਸੁਲੇਮਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

You must be logged in to post a comment Login