ਨੀਟ-ਯੂਜੀ ਪ੍ਰੀਖਿਆ ਦੀ ਪਵਿੱਤਰਤਾ ਜੇਕਰ ‘ਨਸ਼ਟ’ ਹੋਈ ਹੈ ਤਾਂ ਮੁੜ ਪ੍ਰੀਖਿਆ ਦਾ ਆਦੇਸ਼ ਦੇਣਾ ਹੋਵੇਗਾ: ਸੁਪਰੀਮ ਕੋਰਟ

ਨੀਟ-ਯੂਜੀ ਪ੍ਰੀਖਿਆ ਦੀ ਪਵਿੱਤਰਤਾ ਜੇਕਰ ‘ਨਸ਼ਟ’ ਹੋਈ ਹੈ ਤਾਂ ਮੁੜ ਪ੍ਰੀਖਿਆ ਦਾ ਆਦੇਸ਼ ਦੇਣਾ ਹੋਵੇਗਾ: ਸੁਪਰੀਮ ਕੋਰਟ

ਨਵੀਂ ਦਿੱਲੀ, 8 ਜੁਲਾਈ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਜੇਕਰ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ 2024 ਦੀ ਪਵਿੱਤਰਤਾ ‘ਨਸ਼ਟ’ ਹੋ ਗਈ ਹੈ ਅਤੇ ਜੇਕਰ ਇਸ ਦੇ ਲੀਕ ਪ੍ਰਸ਼ਨ ਪੱਤਰ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਸਾਰਿਤ ਕੀਤਾ ਗਿਆ ਹੈ ਤਾਂ ਮੁੜ ਪ੍ਰੀਖਿਆ ਕਰਾਉਣ ਦਾ ਆਦੇਸ਼ ਦੇਣਾ ਹੋਵੇਗਾ। ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਵੀ ਕਿਹਾ ਕਿ ਜੇਕਰ ਪ੍ਰਸ਼ਨ ਪੱਤਰ ਲੀਕ ਟੈਲੀਗ੍ਰਾਮ, ਵੱਟਸਐਪ ਅਤੇ ਇਲੈਕਟ੍ਰੌਨਿਕ ਮਾਧਿਅਮਾਂ ਤੋਂ ਹੋ ਰਿਹਾ ਹੈ ਤਾਂ ਇਹ ‘ਜੰਗਲ ਵਿੱਚ ਅੱਗ ਵਾਂਗ ਫੈਲੇਗਾ।’ ਬੈਂਚ ਨੇ ਕਿਹਾ, ‘‘ਇਕ ਗੱਲ ਸਪੱਸ਼ਟ ਹੈ ਕਿ ਪ੍ਰਸ਼ਨ ਪੱਤਰ ਲੀਕ ਹੋਇਆ ਹੈ।’’ ਬੈਂਚ ਨੇ ਕਿਹਾ, ‘‘ਜੇਕਰ ਪ੍ਰੀਖਿਆ ਦੀ ਪਵਿੱਤਰਤਾ ਨਸ਼ਟ ਹੋ ਜਾਂਦੀ ਹੈ ਤਾਂ ਮੁੜ ਪ੍ਰੀਖਿਆ ਦਾ ਆਦੇਸ਼ ਦੇਣਾ ਹੋਵੇਗਾ। ਜੇਕਰ ਅਸੀਂ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਅਸਮਰੱਥ ਹਾਂ ਤਾਂ ਮੁੜ ਪ੍ਰੀਖਿਆ ਦਾ ਆਦੇਸ਼ ਦੇਣਾ ਹੋਵਗਾ।’’ ਨਾਲ ਹੀ ਬੈਂਚ ਨੇ ਕਿਹਾ ਕਿ ਜੇਕਰ ਲੀਕ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਪ੍ਰਸਾਰਿਤ ਕੀਤਾ ਗਿਆ ਹੈ ਤਾਂ ਮੁੜ ਪ੍ਰੀਖਿਆ ਦਾ ਆਦੇਸ਼ ਦੇਣਾ ਹੋਵੇਗਾ। ਬੈਂਚ ਨੇ ਕਿਹਾ, ‘‘ਜੋ ਹੋਇਆ, ਸਾਨੂੰ ਉਸ ਨੂੰ ਨਕਾਰਨਾ ਨਹੀਂ ਚਾਹੀਦਾ।’’ ਨਾਲ ਹੀ ਬੈਂਚ ਨੇ ਕਿਹਾ, ‘‘ਇਹ ਮੰਨ ਲਓ ਕਿ ਸਰਕਾਰ ਪ੍ਰੀਖਿਆ ਰੱਦ ਨਹੀਂ ਕਰੇਗੀ ਤਾਂ ਉਹ ਪ੍ਰਸ਼ਨ ਪੱਤਰ ਲੀਕ ਦੇ ਲਾਭਪਾਤਰੀਆਂ ਦੀ ਪਛਾਣ ਕਰਨ ਵਾਸਤੇ ਕੀ ਕਰੇਗੀ?

You must be logged in to post a comment Login