ਰੰਗਰੇਡੀ (ਤਿਲੰਗਾਨਾ), 23 ਜਨਵਰੀ- ਤਿਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੇ ਮੀਰਪੇਟ ਪੁਲੀਸ ਸਟੇਸ਼ਨ ਦੇ ਖੇਤਰ ਵਿਚ ਵੈਂਕਟੇਸ਼ਵਰ ਕਲੋਨੀ ’ਚ ਇੱਕ ਹੈਰਾਨ ਕਰਨ ਵਾਲਾ ਬੇਹਰਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਸਰੀਰ ਦੇ ਕੁਝ ਅੰਗ ਕਰ ਵਿੱਚ ਉਬਾਲ ਦਿੱਤੇ ਅਤੇ ਲਾਸ਼ ਦੀ ਹੋਰ ਹਿੱਸੇ ਨੇੜਲੀ ਝੀਲ ਵਿੱਚ ਸੁੱਟ ਦਿੱਤੇ। ਮੀਰਪੇਟ ਪੁਲੀਸ ਕੇਸ ਦਰਜ ਕਰ ਕੇ ਘਟਨਾ ਦੀ ਜਾਂਚ ਕਰ ਰਹੀ ਹੈ।
ਡੀਸੀਪੀ ਐਲਬੀ ਨਗਰ ਨੇ ਕਿਹਾ, “17 ਜਨਵਰੀ ਨੂੰ ਔਰਤ ਦੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪਤੀ ਖ਼ੁਦ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਮਾਰਿਆ ਹੈ। ਅਸੀਂ ਜਾਂਚ ਕਰ ਰਹੇ ਹਾਂ। ਹਾਲੇ ਅਸੀਂ ਪੱਕੇ ਤੌਰ ’ਤੇ ਕੁਝ ਵੀ ਨਹੀਂ ਕਹਿ ਸਕਦੇ।’’ ਉਨ੍ਹਾਂ ਕਿਹਾ, ‘‘ਪਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਚਾਕੂ ਨਾਲ ਮਾਰਿਆ, ਸਰੀਰ ਦੇ ਅੰਗ ਕੱਟੇ ਅਤੇ ਲਾਸ਼ ਨੂੰ ਝੀਲ ਵਿੱਚ ਸੁੱਟ ਦਿੱਤਾ।… ਸਾਨੂੰ ਸੱਚਾਈ ਦਾ ਪਤਾ ਲਗਾਉਣਾ ਪਵੇਗਾ, ਅਤੇ ਜਾਂਚ ਜਾਰੀ ਹੈ।” ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰੰਗਾਰੇਡੀ ਜ਼ਿਲ੍ਹੇ ਦੇ ਮੀਰਪੇਟ ਪੁਲੀਸ ਸਟੇਸ਼ਨ ਦੀ ਹਦੂਦ ਅੰਦਰ ਜਿਲੇਲਾਗੁਡਾ ਵਿੱਚ ਇੱਕ ਔਰਤ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕੀਤਾ ਗਿਆ। ਪੀੜਤਾ ਦੀ ਮਾਂ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ ਔਰਤ ਨੇ ਕਿਹਾ ਕਿ ਉਸਦੀ ਧੀ ਜਿਸਦਾ ਵਿਆਹ ਤੇਰਾਂ ਸਾਲ ਪਹਿਲਾਂ ਹੋਇਆ ਸੀ ਅਤੇ ਆਪਣੇ ਪਤੀ ਨਾਲ ਰਹਿ ਰਹੀ ਸੀ, ਲਾਪਤਾ ਹੈ। ਇੰਸਪੈਕਟਰ ਪੁਲੀਸ ਮੀਰਪੇਟ ਨਾਗਰਾਜੂ ਦੇ ਅਨੁਸਾਰ, “ਇਸ ਮਹੀਨੇ 18 ਤਰੀਕ ਨੂੰ ਸੁਬੰਮਾ ਨਾਮੀ ਔਰਤ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਿੱਤੀ ਕਿ ਉਸਦੀ ਧੀ ਮਾਧਵੀ, ਲਾਪਤਾ ਹੋ ਗਈ ਹੈ। ਮਾਧਵੀ ਦਾ ਵਿਆਹ ਤੇਰਾਂ ਸਾਲ ਪਹਿਲਾਂ ਗੁਰੂਮੂਰਤੀ ਨਾਲ ਹੋਇਆ ਸੀ। ਗੁਰੂਮੂਰਤੀ ਇੱਕ ਸੇਵਾਮੁਕਤ ਫੌਜੀ ਹੈ ਅਤੇ ਵਰਤਮਾਨ ਵਿੱਚ ਕੰਚਨਬਾਗ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। ਪਿਛਲੇ ਪੰਜ ਸਾਲਾਂ ਤੋਂ ਪਤਨੀ ਅਤੇ ਪਤੀ ਆਪਣੇ ਦੋ ਬੱਚਿਆਂ ਨਾਲ ਵੈਂਕਟੇਸ਼ਵਰ ਕਲੋਨੀ ਵਿੱਚ ਮੀਰਪੇਟ ਪੁਲੀਸ ਸਟੇਸ਼ਨ ਦੀ ਹੱਦ ਵਿੱਚ ਰਹਿ ਰਹੇ ਹਨ।’’ ਉਨ੍ਹਾਂ ਕਿਹਾ, ‘‘ਇਸ ਮਹੀਨੇ ਦੀ 16 ਤਰੀਕ ਨੂੰ, ਸ਼ਿਕਾਇਤਕਰਤਾ ਦੀ ਧੀ ਮਾਧਵੀ ਅਤੇ ਉਸ ਦੇ ਪਤੀ ਗੁਰੂਮੂਰਤੀ ਵਿੱਚ ਕਿਸੇ ਗੱਲ ‘ਤੇ ਬਹਿਸ ਹੋਈ ਅਤੇ ਘਰੋਂ ਚਲੇ ਗਏ। ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਾਂ।”
You must be logged in to post a comment Login