ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

ਪੈਰਿਸ, 2 ਸਤੰਬਰ- ਭਾਰਤੀ ਖਿਡਾਰੀ ਪੈਰਿਸ ਵਿਚ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਦੌਰਾਨ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਦੇ ਯੋਗੇਸ਼ ਕਥੁਨੀਆ ਨੇ ਪੈਰਾਲੰਪਿਕ ਖੇਡਾਂ ਵਿਚ ਵਿੱਚ ਪੁਰਸ਼ਾਂ ਦੇ ਡਿਸਕਸ ਥਰੋਅ ਐੱਫ-56 ਈਵੈਂਟ ਵਿੱਚ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 42.22 ਮੀਟਰ ਨਾਲ ਲਗਾਤਾਰ ਦੂਜਾ ਪੈਰਾਲੰਪਿਕ ਚਾਂਦੀ ਦਾ ਤਗ਼ਮਾ ਜਿੱਤਿਆ ਹੈ। 27 ਸਾਲਾ ਖਿਡਾਰੀ ਨੇ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਡਿਸਕਸ ਨੂੰ ਪੋਡੀਅਮ-ਕਲਿੰਚਿੰਗ ਦੂਰੀ ਤੱਕ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ । 9 ਸਾਲ ਦੀ ਉਮਰ ਵਿੱਚ ਕਥੁਨੀਆ ਗੁਇਲੇਨ-ਬੈਰੇ ਸਿੰਡਰੋਮ ਨਾਲ ਪੀੜਤ ਹੋ ਗਿਆ ਸੀ। ਇਸ ਦੌਰਾਨ ਵ੍ਹੀਲਚੇਅਰ ’ਤੇ ਹੋਣ ਕਾਰਨ ਉਸਨੇ ਆਪਣੀ ਮਾਂ ਮੀਨਾ ਦੇਵੀ ਦੀ ਮਦਦ ਨਾਲ ਜ਼ਿੰਦਗੀ ਦੀਆਂ ਔਕੜਾਂ ਨੂੰ ਪਾਰ ਕੀਤਾ, ਜ਼ਿਕਰਯੋਗ ਹੈ ਕਿ ਖਿਡਾਰੀ ਦੀ ਮਾਤਾ ਨੇ ਫਿਜ਼ੀਓਥੈਰੇਪੀ ਸਿੱਖੀ ਕੇ ਉਸਨੂੰ ਦੁਬਾਰਾ ਚੱਲਣ ਲਈ ਮਾਸਪੇਸ਼ੀਆਂ ਦੀ ਤਾਕਤ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਸੀ। ਦੋ ਪੈਰਾਲੰਪਿਕ ਚਾਂਦੀ ਦੇ ਤਗ਼ਮਿਆਂ ਤੋਂ ਇਲਾਵਾ ਉਸ ਕੋਲ ਤਿੰਨ ਵਿਸ਼ਵ ਚੈਂਪੀਅਨਸ਼ਿਪ ਦੇ ਤਗ਼ਮੇ ਹਨ, ਜਿਨ੍ਹਾਂ ਵਿੱਚ ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਸ਼ਾਮਲ ਹੈ।

You must be logged in to post a comment Login