ਪੈਰਿਸ ਓਲੰਪਿਕ: ਬੈਡਮਿੰਟਨ ਮੁਕਾਬਲਿਆਂ ਵਿਚ ਪੀਵੀ ਸਿੰਧੂ ਲਗਾਤਰ ਦੂਸਰੀ ਜਿੱਤ ਨਾਲ ਆਖ਼ਰੀ 16 ਵਿਚ

ਪੈਰਿਸ ਓਲੰਪਿਕ: ਬੈਡਮਿੰਟਨ ਮੁਕਾਬਲਿਆਂ ਵਿਚ ਪੀਵੀ ਸਿੰਧੂ ਲਗਾਤਰ ਦੂਸਰੀ ਜਿੱਤ ਨਾਲ ਆਖ਼ਰੀ 16 ਵਿਚ

ਪੈਰਿਸ, 31 ਜੁਲਾਈ- ਦੋ ਵਾਰ ਓਲੰਪਿਕ ਤਗ਼ਮਾ ਜੇਤੂ ਰਹੀ ਪੀਵੀ ਸਿੰਧੂ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲ ਮੁਕਾਬਲੇ ਵਿਚ ਐਸਟੋਨੀਆ ਦੀ ਕ੍ਰਿਸਟੀਨ ਕੂਬਾ ਨੂੰ ਸਿੱਧੀ ਗੇਮ ਵਿਚ 21 .5, 21.10 ਨਾਲ ਹਰਾ ਕੇ ਨਾਕਆਉਟ ਦੌਰ ਵਿਚ ਪਹੁੰਚ ਗਈ ਹੈ। ਰੀਓ ਓਲੰਪਿਕ ‘ਚ ਚਾਂਦੀ ਅਤੇ ਟੋਕੀਓ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਿੰਧੂ ਨੇ ਇਹ ਇਕਤਰਫ਼ਾ ਮੈਚ 34 ਮਿੰਟ ‘ਚ ਜਿੱਤ ਲਿਆ। ਇਸ ਤੋਂ ਪਹਿਲਾਂ ਗਰੁੱਪ ਐਮ ਦੇ ਆਖਰੀ ਮੈਚ ਵਿੱਚ ਉਸ ਨੇ ਮਾਲਦੀਵ ਦੀ ਫਾਤਿਮਾ ਅਬਦੁਲ ਰਜ਼ਾਕ ਨੂੰ 21.9, 21.6 ਨਾਲ ਹਰਾਇਆ ਸੀ।

You must be logged in to post a comment Login