ਬੰਗਲੁਰੂ, 10 ਜੂਨ : ਰਾਇਲ ਚੈਲੇਂਜਰਜ਼ ਬੰਗਲੁਰੂ (Royal Challengers Bengaluru – RCB) ਨੇ ਸੋਮਵਾਰ ਨੂੰ ਕਰਨਾਟਕ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਐਮ ਚਿੰਨਾਸਵਾਮੀ ਸਟੇਡੀਅਮ ਭਗਦੜ ਘਟਨਾ ਵਿੱਚ ਆਪਣੇ ਖ਼ਿਲਾਫ਼ ਦਰਜ ਅਪਰਾਧਿਕ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਭਿਆਨਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ। ਗ਼ੌਰਤਲਬ ਹੈ ਕਿ ਸਟੇਡੀਅਮ ਵਿਚ ਜੇਤੂ ਸਮਾਗਮ ਦਾ ਪ੍ਰਬੰਧਕ ਕਰਨ ਵਾਲੀ ਫ਼ਰਮ ਡੀਐਨਏ ਐਂਟਰਟੇਨਮੈਂਟ ਨੈੱਟਵਰਕਸ ਪ੍ਰਾਈਵੇਟ ਲਿਮਟਿਡ (DNA Entertainment Networks Pvt Ltd) ਨੇ ਵੀ ਆਪਣੇ ਵਿਰੁੱਧ ਐਫਆਈਆਰ ਨੂੰ ਚੁਣੌਤੀ ਦੇਣ ਲਈ ਇੱਕ ਵੱਖਰੀ ਪਟੀਸ਼ਨ ਦਾਇਰ ਕੀਤੀ ਹੈ। ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਮਾਲਕ ਕੰਪਨੀ ਰਾਇਲ ਚੈਲੇਂਜਰਜ਼ ਸਪੋਰਟਸ ਲਿਮਟਿਡ (Royal Challengers Sports Limited – RCSL) ਨੇ ਦਲੀਲ ਦਿੱਤੀ ਹੈ ਕਿ ਉਸਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ। ਪਟੀਸ਼ਨ ਅਨੁਸਾਰ ਆਰਸੀਐਸਐਲ ਨੇ ਦਾਅਵਾ ਕੀਤਾ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਸਪੱਸ਼ਟ ਤੌਰ ‘ਤੇ ਦੱਸਿਆ ਸੀ ਕਿ ਸਿਰਫ ਸੀਮਤ ਪਾਸ ਹੀ ਉਪਲਬਧ ਸਨ। ਇਸ ਨੇ ਇਹ ਵੀ ਕਿਹਾ ਕਿ ਮੁਫਤ ਪਾਸਾਂ ਲਈ ਵੀ ਦਾਖ਼ਲੇ ਵਾਸਤੇ ਅਗਾਉੂਂ-ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਸੀ। ਇਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸਟੇਡੀਅਮ ਦੇ ਗੇਟ, ਜੋ ਦੁਪਹਿਰ 1.45 ਵਜੇ ਖੁੱਲ੍ਹਣੇ ਸਨ, ਅਸਲ ਵਿੱਚ ਸਿਰਫ ਦੁਪਹਿਰ 3 ਵਜੇ ਹੀ ਖੋਲ੍ਹੇ ਗਏ ਸਨ, ਜਿਸ ਕਾਰਨ ਭੀੜ ਵਿੱਚ ਵਾਧਾ ਹੋਇਆ। ਇਵੈਂਟ ਪ੍ਰਬੰਧਨ ਫਰਮ ਦੇ ਅਨੁਸਾਰ, ਇਹ ਘਟਨਾ ਪੁਲੀਸ ਵੱਲੋਂ ਭੀੜ ਪ੍ਰਬੰਧਨ ਵਿੱਚ ਅਸਫਲਤਾ ਕਾਰਨ ਵਾਪਰੀ ਹੈ। ਹਾਈ ਕੋਰਟ ਵੱਲੋਂ ਮਾਮਲੇ ਦੀ ਸੁਣਵਾਈ ਅੱਜ ਹੀ ਕੀਤੇ ਜਾਣ ਦੀ ਉਮੀਦ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login