ਬੰਬ ਦੀ ਧਮਕੀ ਕਾਰਨ ਇੰਡੀਗੋ ਦੀ ਉਡਾਣ ਨਾਗਪੁਰ ਉਤਾਰੀ

ਬੰਬ ਦੀ ਧਮਕੀ ਕਾਰਨ ਇੰਡੀਗੋ ਦੀ ਉਡਾਣ ਨਾਗਪੁਰ ਉਤਾਰੀ

ਨਾਗਪੁਰ, 1 ਸਤੰਬਰ- ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਤਿਲੰਗਾਨਾ ਵਿਚ ਹੈਦਰਾਬਾਦ ਜਾ ਰਹੀ ਇੰਡੀਗੋ ਏਅਰਵੇਜ਼ ਦੀ ਇਕ ਉਡਾਣ ਨੂੰ ਐਤਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਰਸਤਾ ਬਦਲ ਕੇ ਮਹਾਰਾਸ਼ਟਰ ਵਿਚ ਨਾਗਪੁਰ ਵਿਖੇ ਉਤਾਰ ਲਿਆ ਗਿਆ। ਇੰਡੀਗੋ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦੀ ਜਬਲਪੁਰ ਤੋਂ ਹੈਦਰਾਬਾਦ ਜਾ ਰਹੀ 6E-7308 ਉਡਾਣ ਨੂੰ ਹਵਾਈ ਜਹਾਜ਼ ਵਿਚ ਬੰਬ ਹੋਣ ਦਾ ਸੁਨੇਹਾ ਮਿਲਣ ਪਿੱਛੋਂ ਨਾਗਪੁਰ ਕੌਮਾਂਤਰੀ ਹਵਾਈ ਅੱਡੇ ਉਤੇ ਉਤਾਰਿਆ ਗਿਆ। ਬਿਆਨ ਮੁਤਾਬਕ, ‘‘ਜਹਾਜ਼ ਦੇ ਉਤਰਨ ਤੋਂ ਬਾਅਦ ਸਾਰੀ ਲੋੜੀਂਦੀ ਸੁਰੱਖਿਆ ਜਾਂਚ ਮੁਕੰਮਲ ਕੀਤੀ ਗਈ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।’’

You must be logged in to post a comment Login