ਭਾਰਤੀ ਅਮਰੀਕੀ ਸੰਗੀਤਕਾਰ ਤੇ ਉੱਦਮੀ ਚੰਦਰਿਕਾ ਟੰਡਨ ਨੇ ਜਿੱਤਿਆ ਗਰੈਮੀ ਐਵਾਰਡ

ਭਾਰਤੀ ਅਮਰੀਕੀ ਸੰਗੀਤਕਾਰ ਤੇ ਉੱਦਮੀ ਚੰਦਰਿਕਾ ਟੰਡਨ ਨੇ ਜਿੱਤਿਆ ਗਰੈਮੀ ਐਵਾਰਡ

ਨਵੀਂ ਦਿੱਲੀ, 3 ਫਰਵਰੀ- ਭਾਰਤੀ ਅਮਰੀਕੀ ਗਾਇਕਾ ਤੇ ਉੱਦਮੀ ਚੰਦਰਿਕਾ ਟੰਡਨ ਨੇ ਐਲਬਮ ‘ਤ੍ਰਿਵੇਣੀ’ ਲਈ Best New Age, Ambient or Chant Album category ਵਿਚ ਗਰੈਮੀ ਪੁਰਸਕਾਰ (Grammy Awards) ਜਿੱਤਿਆ ਹੈ। ਪੈਪਸਿਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੀ ਵੱਡੀ ਭੈਣ ਟੰਡਨ ਨੇ ਆਪਣੇ ਸਹਿਯੋਗੀਆਂ ਦੱਖਣੀ ਅਫ਼ਰੀਕਾ ਦੇ ਬੰਸਰੀ ਵਾਦਕ ਵਾਊਟਰ ਕੇਲਰਮੈਨ ਤੇ ਜਾਪਾਨੀ ਸੈਲੋ ਵਾਦਕ ਇਰੂ ਮਾਤਸੁਮੋਤੋ ਨਾਲ ਇਹ ਪੁਰਸਕਾਰ ਜਿੱਤਿਆ। ‘ਰਿਕਾਰਡਿੰਗ ਅਕੈਡਮੀ’ ਵੱਲੋਂ ਕਰਵਾਏ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਗਮ ਦਾ 67ਵਾਂ ਅਡੀਸ਼ਨ ਐਤਵਾਰ ਨੂੰ ਲਾਸ ਏਂਜਲਸ ਦੇ ‘ਕ੍ਰਿਪਟੋਡਾਟਕੌਮ ਏਰੀਨਾ’ ਵਿਚ ਕਰਵਾਇਆ ਗਿਆ ਸੀ।

You must be logged in to post a comment Login