ਭਾਰਤੀ ਕ੍ਰਿਕਟ ਟੀਮ ਭਲਕੇ ਵਤਨ ਪਰਤੇੇਗੀ

ਭਾਰਤੀ ਕ੍ਰਿਕਟ ਟੀਮ ਭਲਕੇ ਵਤਨ ਪਰਤੇੇਗੀ

ਨਵੀਂ ਦਿੱਲੀ, 3 ਜੁਲਾਈ- ਬਾਰਬਾਡੋਸ ਵਿਚ ਫਸੀ ਟੀਮ ਇੰਡੀਆ ਭਲਕੇ ਸਵੇਰੇ ਵਤਨ ਪਰਤੇਗੀ। ਇਹ ਜਾਣਕਾਰੀ ਬੀਸੀਸੀਆਈ ਨੇ ਅੱਜ ਸਾਂਝੀ ਕੀਤੀ ਹੈ। ਬੀਸੀਸੀਆਈ ਦੇ ਸਕੱਤਰ ਨੇ ਭਾਰਤੀ ਟੀਮ ਲਈ ਚਾਰਟਡ ਜਹਾਜ਼ ਦਾ ਪ੍ਰਬੰਧ ਕੀਤਾ ਹੈ ਤੇ ਇਸ ਜਹਾਜ਼ ਵਿਚ ਮੈਚ ਕਵਰ ਕਰਨ ਗਏ ਭਾਰਤੀ ਪੱਤਰਕਾਰਾਂ ਨੂੰ ਵੀ ਲਿਆਂਦਾ ਜਾਵੇਗਾ। ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਭਾਰਤ ਦੀ ਟੀਮ ਦਾ ਸਵਾਗਤ ਕਰਨ ਲਈ ਬੀਸੀਸੀਆਈ ਤਿਆਰ ਹੈ ਤੇ ਟੀਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

You must be logged in to post a comment Login