ਨਵੀਂ ਦਿੱਲੀ, 28 ਨਵੰਬਰ : ਭਾਰਤੀ ਜਲ ਸੈਨਾ ਨੇ ਨਵੀਂ ਸ਼ਾਮਲ ਕੀਤੀ ਗਈ ਪਰਮਾਣੂ ਪਣਡੁੱਬੀ ਆਈਐਨਐਸ ਅਰਿਘਾਤ (nuclear submarine INS Arighaat) ਤੋਂ 3,500 ਕਿਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ K-4 ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਰੱਖਿਆ ਸੂਤਰਾਂ ਮੁਤਾਬਕ ਪ੍ਰੀਖਣ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਸਬੰਧਤ ਅਧਿਕਾਰੀ ਚੋਟੀ ਦੀ ਫੌਜੀ ਅਤੇ ਸਿਆਸੀ ਲੀਡਰਸ਼ਿਪ ਨੂੰ ਜਾਣਕਾਰੀ ਦੇਣਗੇ। ਇਹ ਟੈਸਟ ਦੇਸ਼ ਦੀ ਦੋਹਰਾ ਵਾਰ ਕਰਨ ਦੀ ਸਮਰੱਥਾ (second-strike) ਨੂੰ ਪ੍ਰਮਾਣਿਤ ਕਰਨ ਲਈ ਮਹੱਤਵਪੂਰਨ ਹੈ। ਭਾਰਤੀ ਜਲ ਸੈਨਾ ਨੇ ਅਗਸਤ ਵਿੱਚ ਵਿਸ਼ਾਖਾਪਟਨਮ ਸਥਿਤ ਸ਼ਿਪ ਬਿਲਡਿੰਗ ਸੈਂਟਰ ਵਿੱਚ ਪਣਡੁੱਬੀ ਨੂੰ ਸ਼ਾਮਲ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਦੇ ਪੂਰੀ ਰੇਂਜ ਦੇ ਪ੍ਰੀਖਣ ਤੋਂ ਪਹਿਲਾਂ, ਡੀਆਰਡੀਓ ਨੇ ਪਾਣੀ ਦੇ ਹੇਠਲੇ ਪਲੇਟਫਾਰਮਾਂ ਤੋਂ ਦਾਗੀ ਜਾਣ ਵਾਲੀ ਮਿਜ਼ਾਈਲ ਦੇ ਲਾਂਚ ਦੇ ਵਿਆਪਕ ਤਜਰਬੇ ਕੀਤੇ ਸਨ। ਭਾਰਤੀ ਜਲ ਸੈਨਾ ਹੁਣ ਮਿਜ਼ਾਈਲ ਪ੍ਰਣਾਲੀ ਦੇ ਹੋਰ ਪ੍ਰੀਖਣ ਕਰਨ ਦੀ ਯੋਜਨਾ ਬਣਾ ਰਹੀ ਹੈ। ਜਲ ਸੈਨਾ ਕੋਲ ਦੋ ਪਰਮਾਣੂ ਪਣਡੁੱਬੀਆਂ ਹਨ ਜੋ ਬੈਲਿਸਟਿਕ ਮਿਜ਼ਾਈਲਾਂ ਦਾਗਣ ਦੀ ਸਮਰੱਥਾ ਰੱਖਦੀਆਂ ਹਨ, ਜਿਨ੍ਹਾਂ ਵਿੱਚ ਆਈਐਨਐਸ ਅਰਿਹੰਤ ਅਤੇ ਅਰਿਘਾਤ ਸ਼ਾਮਲ ਹਨ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login