ਨਵੀਂ ਦਿੱਲੀ, 10 ਮਈ : ਸਰਕਾਰ ਨੇ Operation Sindoor ਦੇ ਪਹਿਲੇ ਪੜਾਅ ਵਿਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਦੋ ਨੇੜਲੇ ਰਿਸ਼ਤੇਦਾਰਾਂ ਸਣੇ ਪੰਜ ਸਿਖਰਲੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਸਰਕਾਰ ਵਿਚਲੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਢੇਰ ਕੀਤੇ ਗਏ ਦਹਿਸ਼ਤਗਰਦਾਂ ਵਿਚ ਮੁਦੱਸਰ ਖਾਦਿਆਨ ਖਾਸ ਉਰਫ਼ ਮੁਦੱਸਰ ਉਰਫ਼ ਅਬੂ ਜੁੰਦਾਲ ਵੀ ਸ਼ਾਮਲ ਹੈ, ਜੋ ਲਸ਼ਕਰ ਏ ਤਇਬਾ ਨਾਲ ਸਬੰਧਤ ਤੇ ਮਰਕਜ਼ ਤਇਬਾ ਮੁਰੀਦਕੇ ਦਾ ਇੰਚਾਰਜ ਸੀ। ਮੁਰੀਦਕੇ ਉਹੀ ਦਹਿਸ਼ਤੀ ਟਿਕਾਣਾ ਹੈ ਜਿਸ ਨੂੰ ਭਾਰਤੀ ਸੁਰੱਖਿਆ ਬਲਾਂ ਨੇ 7 ਮਈ ਦੇ ਹਮਲੇ ਦੌਰਾਨ ਨਿਸ਼ਾਨਾ ਬਣਾਇਆ ਸੀ। ਮੁੰਬਈ ਦਹਿਸ਼ਤੀ ਹਮਲੇ ਨਾਲ ਸਬੰਧਤ ਦਹਿਸ਼ਤਗਰਦਾਂ ਅਜਮਲ ਕਸਾਬ ਤੇ ਮੁੱਖ ਸਾਜ਼ਿਸ਼ਘਾੜੇ ਡੇਵਿਡ ਹੈਡਲੀ ਨੂੰ ਮੁਰੀਦਕੇ ਮਰਕਜ਼ ਵਿਚ ਹੀ ਸਿਖਲਾਈ ਦਿੱਤੀ ਗਈ ਸੀ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login