ਮਹਾਰਾਸ਼ਟਰ ਵਿੱਚ ਬੱਸ ਹਾਦਸੇ ਵਿਚ 11 ਹਲਾਕ; 16 ਜ਼ਖ਼ਮੀ

ਮਹਾਰਾਸ਼ਟਰ ਵਿੱਚ ਬੱਸ ਹਾਦਸੇ ਵਿਚ 11 ਹਲਾਕ; 16 ਜ਼ਖ਼ਮੀ

ਮੁੰਬਈ, 29 ਨਵੰਬਰ- ਇੱਥੋਂ ਦੇ ਗੋਂਦੀਆ ਵਿਚ ਅੱਜ ਦੁਪਹਿਰ ਵੇਲੇ ਇਕ ਬੱਸ ਦੇ ਪਲਟਣ ਕਾਰਨ 11 ਯਾਤਰੀ ਹਲਾਕ ਹੋ ਗਏ ਜਦਕਿ 16 ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੱਸ (ਐਮਐਚ 09 ਈਐਮ 1273) ਭੰਡਾਰਾ ਤੋਂ ਗੋਂਦੀਆ ਆ ਰਹੀ ਸੀ ਕਿ ਬੱਸ ਦਾ ਡਰਾਈਵਰ ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦਿਆਂ ਕੰਟਰੋਲ ਗੁਆ ਬੈਠਾ ਜਿਸ ਕਾਰਨ ਬੱਸ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਫਰਾਰ ਹੋ ਗਿਆ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ। ਇਸ ਮੌਕੇ ਮਹਾਰਾਸ਼ਟਰ ਦੇ ਏਕਨਾਥ ਸ਼ਿੰਦੇ ਨੇ ਘਟਨਾ ’ਤੇ ਅਫਸੋਸ ਜ਼ਾਹਰ ਕਰਦਿਆਂ ਮਰਨ ਵਾਲਿਆਂ ਦੇ ਪਰਿਵਾਰ ਨੂੰ ਦਸ ਦਸ ਲੱਖ ਰੁਪਏ ਹਰੇਕ ਦੇਣ ਦਾ ਐਲਾਨ ਕੀਤਾ।

You must be logged in to post a comment Login