ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ਉੱਤੇ ਮਚੀ ਭਾਜੜ ਵਿਚ 9 ਵਿਅਕਤੀ ਜ਼ਖ਼ਮੀ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ਉੱਤੇ ਮਚੀ ਭਾਜੜ ਵਿਚ 9 ਵਿਅਕਤੀ ਜ਼ਖ਼ਮੀ

ਮੁੰਬਈ, 27 ਅਕਤੂਬਰ : ਮੁੰਬਈ ਦੇ ਬਾਂਦਰਾ ਟਰਮੀਨਲ ਉੱਤੇ ਅੱਜ ਸਵੇਰੇ ਭਾਜੜ ਪੈਣ ਨਾਲ 9 ਵਿਅਕਤੀ ਜ਼ਖ਼ਮੀ ਹੋ ਗਏ। ਇਹ ਘਟਨਾ ਪਲੈਟਫਾਰਮ ਨੰਬਰ ਇਕ ਉੱਤੇ ਸਵੇਰੇ 5:56 ਵਜੋਂ ਵਾਪਰੀ, ਜਦੋਂ ਯਾਤਰੀ ਬਾਂਦਰਾ-ਗੋਰਖਪੁਰ ਐਕਸਪ੍ਰੈੱਸ (22921) ਟਰੇਨ ਉੱਤੇ ਚੜ੍ਹਨ ਲਈ ਇਕੱਠੇ ਹੋਏ ਸਨ। ਨਗਰ ਨਿਗਮ ਦੇ ਅਧਿਕਾਰੀ ਮੁਤਾਬਕ ਟਰੇਨ ਉੱਤੇ ਚੜ੍ਹਨ ਦੌਰਾਨ ਹੋਈ ਧੱਕਾ-ਮੁੱਕੀ ਕਰਕੇ ਭਾਜੜ ਪੈ ਗਈ। ਬ੍ਰਿਹਨਮੁੰਬਈ ਮਹਾਨਗਰਪਾਲਿਕਾ ਦੇ ਅਧਿਕਾਰੀ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਫੌਰੀ ਭਾਬਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਅਬਦੁਲ ਰਹਿਮਾਨ (40), ਪਰਮੇਸ਼ਵਰ ਸੁਖਦਰ ਗੁਪਤਾ (28), ਰਵਿੰਦਰ ਹਰੀਹਰ ਚੂਮਾ (30), ਰਾਮਸੇਵਕ ਰਵਿੰਦਰ ਪ੍ਰਸਾਦ ਪ੍ਰਜਾਪਤੀ (29), ਸੰਜੈ ਤਿਲਕਰਾਮ ਕਾਂਗੇ (27), ਦਿਵਿਆਂਸ਼ੂ ਯੋਗੇਂਦਰ ਯਾਦਵ (18), ਮੁਹੰਮਦ ਸ਼ਰੀਫ਼ ਸ਼ੇਖ (25), ਇੰਦਰਜੀਤ ਸਾਹਨੀ (19) ਤੇ ਨੂਰ ਮੁਹੰਮਦ ਸ਼ੇਖ (18) ਵਜੋਂ ਹੋਈ ਹੈ।

You must be logged in to post a comment Login