ਟਨਾ(ਬਿਹਾਰ), 10 ਜੂਨ : ਮੇਘਾਲਿਆ ਪੁਲੀਸ ਨੂੰ ਇੰਦੌਰ ਵਾਸੀ ਕਾਰੋਬਾਰੀ ਰਾਜਾ ਰਘੂਵੰਸ਼ੀ ਕਤਲ ਕੇਸ ਦੀ ਮੁੱਖ ਮੁਲਜ਼ਮ ਤੇ ਉਸ ਦੀ ਪਤਨੀ ਸੋਨਮ ਰਘੂਵੰਸ਼ੀ ਦਾ ਤਿੰਨ ਦਿਨਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਮੇਘਾਲਿਆ ਪੁਲੀਸ ਸੋਨਮ ਰਘੂਵੰਸ਼ੀ ਨੂੰ ਬਿਹਾਰ ਦੇ ਪਟਨਾ ਵਿਚ ਫੁਲਵਾਰੀ ਸਰੀਫ਼ ਪੁਲੀਸ ਥਾਣੇ ਲੈ ਕੇ ਪੁੱਜੀ ਹੈ। ਸੋਨਮ ਨੂੰ ਟਰਾਂਜ਼ਿਟ ਰਿਮਾਂਡ ’ਤੇ ਸ਼ਿਲੌਂਗ ਲਿਜਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਮੇਘਾਲਿਆ ਪੁਲੀਸ ਨੇ ਕਤਲ ਕੇਸ ਦੇ ਤਿੰਨ ਹੋਰ ਮੁਲਜ਼ਮਾਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਸੀ। ਵਧੀਕ ਡੀਸੀਪੀ (ਅਪਰਾਧ) ਰਾਜੇਸ਼ ਡੰਡੋਤੀਆ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, ‘‘ਇਨ੍ਹਾਂ ਸਾਰਿਆਂ ਨੂੰ ਸੀਜੇਐੱਮ ਜੱਜ ਅੱਗੇ ਪੇਸ਼ ਕੀਤਾ ਗਿਆ ਤੇ ਸ਼ਿਲੌਂਗ ਪੁਲੀਸ ਨੂੰ 7 ਦਿਨਾਂ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਕੇਸ ਦੇ ਚੌਥੇ ਮੁਲਜ਼ਮ ਆਨੰਦ ਨੂੰ ਸਾਗਰ, ਬੀਨਾ (ਮੱਧ ਪ੍ਰਦੇਸ਼) ਤੋਂ ਇੰਦੌਰ ਲਿਆਂਦਾ ਗਿਆ ਹੈ ਤੇ ਮੰਗਲਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਸ਼ਿਲੌਂਗ ਪੁਲੀਸ ਇਨ੍ਹਾਂ ਚਾਰਾਂ ਨੂੰ ਮੇਘਾਲਿਆ ਲੈ ਕੇ ਜਾਵੇਗੀ।’’ ਮੇਘਾਲਿਆ ਦੇ ਉਪ ਮੁੱਖ ਮੰਤਰੀ Prestone Tynsong ਨੇ ਰਾਜਾ ਰਘੂਵੰਸ਼ੀ ਕਤਲ ਕੇਸ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਥਾਰਿਟੀਜ਼ ਵੱਲੋਂ ਅਜੇ ਵੀ ਇਕ ਮਸ਼ਕੂਕ ਦੀ ਭਾਲ ਕੀਤੀ ਜਾ ਰਹੀ ਹੈ।
You must be logged in to post a comment Login