ਮੈਕਸਵੈੱਲ ਨੇ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲਿਆ

ਮੈਕਸਵੈੱਲ ਨੇ ਇੱਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲਿਆ

ਮੈਲਬਰਨ, 2 ਜੂਨ : ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਸੋਮਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿੱਚ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ’ਤੇ ਧਿਆਨ ਕੇਂਦਰਿਤ ਕਰਨ ਲਈ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ ਦੌਰਾਨ ਉਸ ਨੇ ਕਿਹਾ ਉਹ ਨਿੱਜੀ ਕਾਰਨਾਂ ਕਰਕੇ ਨਹੀਂ ਖੇਡਣਾ ਚਾਹੁੰਦਾ, ਉਸ ਦਾ ਸਰੀਰ ਤੰਦਰੁਸਤ ਰਹਿਣ ਲਈ ਸੰਘਰਸ਼ ਕਰ ਰਿਹਾ ਹੈ। 36 ਸਾਲਾ ਖਿਡਾਰੀ ਨੇ ਆਸਟਰੇਲੀਆ ਲਈ 149 ਵਨ ਡੇ ਮੈਚ ਖੇਡੇ ਹਨ। ਟੌਡ ਗ੍ਰੀਨਬਰਗ, ਸੀਏ ਦੇ ਮੁੱਖ ਕਾਰਜਕਾਰੀ ਨੇ ਮੈਕਸਵੈੱਲ ਨੂੰ ਇੱਕ ਰੋਮਾਂਚਕ ਅਤੇ ਪ੍ਰਭਾਵਸ਼ਾਲੀ ਇੱਕ ਰੋਜ਼ਾ ਅੰਤਰਰਾਸ਼ਟਰੀ ਕਰੀਅਰ ਦੀ ਵਧਾਈ ਦਿੱਤੀ।

You must be logged in to post a comment Login