ਰੌਬਰਟ ਵਾਡਰਾ ਈਡੀ ਦਫ਼ਤਰ ਪੁੱਜੇ

ਰੌਬਰਟ ਵਾਡਰਾ ਈਡੀ ਦਫ਼ਤਰ ਪੁੱਜੇ

ਨਵੀਂ ਦਿੱਲੀ, 15 ਅਪਰੈਲ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨੇੜਲੇ ਰਿਸ਼ਤੇਦਾਰ ਤੇ ਕਾਰੋਬਾਰੀ ਰੌਬਰਟ ਵਾਡਰਾ (56) ਹਰਿਆਣਾ ਦੇ ਸ਼ਿਕੋਹਪੁਰ ਵਿੱਚ ਜ਼ਮੀਨ ਦੇ ਖਰੀਦ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਜਾਰੀ ਸੰਮਨਾਂ ਮਗਰੋਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਪਹੁੰਚ ਗਏ ਹਨ। ਸੰਘੀ ਏਜੰਸੀ ਨੇ ਸੰਮਨ ਜਾਰੀ ਕਰਕੇ ਰੌਬਰਟ ਵਾਡਰਾ ਨੂੰ ਪੁੱਛ ਪੜਤਾਲ ਲਈ ਦੂਜੀ ਵਾਰ ਸੱਦਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਵਾਡਰਾ ਦਾ ਬਿਆਨ ਅੱਜ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।

You must be logged in to post a comment Login