ਲੋੜੋਂ ਵੱਧ ਭੀੜ, ਮੁਫ਼ਤ ਪਾਸ ਤੇ ਵਿਕਟਰੀ ਪਰੇਡ ਬਾਰੇ ਦੁਚਿੱਤੀ

ਲੋੜੋਂ ਵੱਧ ਭੀੜ, ਮੁਫ਼ਤ ਪਾਸ ਤੇ ਵਿਕਟਰੀ ਪਰੇਡ ਬਾਰੇ ਦੁਚਿੱਤੀ

ਬੰਗਲੂਰੂ, 5 ਜੂਨ : ਵਿਕਟਰੀ ਪਰੇਡ ਬਾਰੇ ਦੁਚਿੱਤੀ, ਮੁਫ਼ਤ ਪਾਸ, ਲੋੜੋਂ ਵੱਧ ਭੀੜ ਤੇ ਚਿੰਨਾਸਵਾਮੀ ਸਟੇਡੀਅਮ ਵਿਚ ਸੀਮਤ ਸੀਟਾਂ ਅਜਿਹੇ ਕੁਝ ਪ੍ਰਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਲੰਘੇ ਦਿਨ ਭਗਦੜ ਮੱਚੀ ਤੇ ਆਰਸੀਬੀ ਦੀ ਜਿੱਤ ਦਾ ਜਸ਼ਨ ਮਾਤਮ ਵਿਚ ਤਬਦੀਲ ਹੋ ਗਿਆ। ਭਗਦੜ ਕਰਕੇ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 30 ਤੋਂ ਵੱਧ ਜ਼ਖ਼ਮੀ ਹੋ ਗਏ।ਪੁਲੀਸ ਸੂਤਰਾਂ ਨੇ ਕਿਹਾ ਕਿ ਸ਼ੁਰੂਆਤੀ ਅਫ਼ਰਾ ਤਫ਼ਰੀ ਜੋ ਮਗਰੋਂ ਭਗਦੜ ਵਿਚ ਬਦਲ ਗਈ, ਉਦੋਂ ਸ਼ੁਰੂ ਹੋਈ ਜਦੋਂ ਕਈ ਕ੍ਰਿਕਟ ਪ੍ਰੇਮੀ, ਜਿਨ੍ਹਾਂ ਕੋਲ ਸਟੇਡੀਅਮ ਵਿਚ ਦਾਖਲੇ ਲਈ ਟਿਕਟ ਨਹੀਂ ਸੀ, ਨੇ ਵੈਧ ਟਿਕਟ ਰੱਖਣ ਵਾਲਿਆਂ ਨਾਲ ਸਟੇਡੀਅਮ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ।

You must be logged in to post a comment Login