ਲੰਡਨ: ਪਾਕਿਸਤਾਨ ਹਾਈ ਕਮਿਸ਼ਨ ਦੀਆਂ ਖਿੜਕੀਆਂ ਤੋੜਨ ਦੇ ਦੋਸ਼ ਵਿਚ ਇਕ ਗ੍ਰਿਫ਼ਤਾਰ

ਲੰਡਨ: ਪਾਕਿਸਤਾਨ ਹਾਈ ਕਮਿਸ਼ਨ ਦੀਆਂ ਖਿੜਕੀਆਂ ਤੋੜਨ ਦੇ ਦੋਸ਼ ਵਿਚ ਇਕ ਗ੍ਰਿਫ਼ਤਾਰ

ਲੰਡਨ, 28 ਅਪਰੈਲ : ਲੰਡਨ ਵਿਚ ਕਥਿਤ ਤੌਰ ਤੇ ਪਾਕਿਸਤਾਨ ਹਾਈ ਕਮਿਸ਼ਨ ਦੀਆਂ ਖਿੜਕੀਆਂ ਤੋੜਨ ਦੇ ਦੋਸ਼ ਵਿਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮਾਹੌਲ ’ਚ ਵਾਪਰੀ ਹੈ। ਲੰਡਨ ਵਿਚ ਭਾਰਤੀ ਅਤੇ ਪਾਕਿਸਤਾਨੀ ਪ੍ਰਵਾਸੀਆਂ ਨੇ ਇਸ ਹਮਲੇ ਦੇ ਵਿਰੋਧ ਵਿਚ ਵੱਖ-ਵੱਖ ਪ੍ਰਦਰਸ਼ਨ ਕੀਤੇ ਸਨ।

ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ 41 ਸਾਲਾ ਅੰਕਿਤ ਲਵ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ’ਤੇ ਅਪਰਾਧਿਕ ਨੁਕਸਾਨ ਦਾ ਦੋਸ਼ ਲਗਾਇਆ ਗਿਆ ਸੀ, ਅਧਿਕਾਰੀਆਂ ਨੂੰ ਐਤਵਾਰ ਸਵੇਰੇ ਇਕ ਵਿਅਕਤੀ ਵੱਲੋਂ ਡਿਪਲੋਮੈਟਿਕ ਮਿਸ਼ਨ ਦੀਆਂ ਖਿੜਕੀਆਂ ਤੋੜਨ ਦੀ ਰਿਪੋਰਟ ਮਿਲੀ। ਪੁਲੀਸ ਦੇ ਬੁਲਾਰੇ ਨੇ ਦੱਸਿਆ, “ਅੰਕਿਤ ਲਵ (41), ਜਿਸਦਾ ਕੋਈ ਨਿਸ਼ਚਿਤ ਰਿਹਾਇਸ਼ ਪਤਾ ਨਹੀਂ ਹੈ, ਨੂੰ ਐਤਵਾਰ 27 ਅਪ੍ਰੈਲ ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀ ਠਹਿਰਾਇਆ ਗਿਆ। ਬੁਲਾਰੇ ਨੇ ਕਿਹਾ ਕਿ ਉਸ ਨੂੰ 28 ਅਪ੍ਰੈਲ ਨੂੰ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿਚ ਪੇਸ਼ ਕਰਨ ਲਈ ਹਿਰਾਸਤ ਵਿਚ ਲਿਆ ਗਿਆ ਸੀ।

You must be logged in to post a comment Login