ਵਿਲ ਸਮਿੱਥ ਨੂੰ ਮਿਲਿਆ ਦਿਲਜੀਤ ਦੋਸਾਂਝ; ਹੌਲੀਵੁੱਡ ਸਟਾਰ ਨੂੰ ਭੰਗੜੇ ਦੇ ਸਟੈੈੱਪ ਸਿਖਾਏ

ਵਿਲ ਸਮਿੱਥ ਨੂੰ ਮਿਲਿਆ ਦਿਲਜੀਤ ਦੋਸਾਂਝ; ਹੌਲੀਵੁੱਡ ਸਟਾਰ ਨੂੰ ਭੰਗੜੇ ਦੇ ਸਟੈੈੱਪ ਸਿਖਾਏ

ਨਵੀਂ ਦਿੱਲੀ, 6 ਅਪਰੈਲ -ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਹਾਲ ਹੀ ਵਿਚ ਹੌਲੀਵੁੱਡ ਸਟਾਰ ਵਿਲ ਸਮਿੱਥ (Will Smith) ਨਾਲ ਮੁਲਾਕਾਤ ਕੀਤੀ। ਦੋਸਾਂਝ ਨੇ ਆਪਣੇ ਗੀਤ ‘ਕੇਸ’ ਉੱਤੇ ਹੌਲੀਵੁੱਡ ਸਟਾਰ ਨਾਲ ਭੰਗੜਾ ਵੀ ਪਾਇਆ। ਦਿਲਜੀਤ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇਸ ਮੁਲਾਕਾਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਸਮਿੱਥ ਪੰਜਾਬੀ ਗੀਤ ’ਤੇ ਲੱਤ ਥਰਕਾਉਂਦਾ ਨਜ਼ਰ ਆ ਰਿਹਾ ਹੈ।ਪੰਜਾਬੀ ਗਾਇਕ ਨੇ ਆਪਣੀ ਪੋਸਟ ਹੇਠਾਂ ਕੈਪਸ਼ਨ ਲਿਖਿਆ, ‘‘ਪੰਜਾਬੀ ਆ ਗਏ ਓਏ ਵਿਦ ਵਨ ਐਂਡ ਓਨਲੀ ਲਿਵਿੰਗ ਲੀਜੈਂਡ @ਵਿਲਸਮਿੱਥ। ਕਿੰਗ ਵਿਲ ਸਮਿੱਥ ਨੂੰ ਭੰਗੜਾ ਪਾਉਂਦੇ ਦੇਖਣਾ ਤੇ ਪੰਜਾਬ ਢੋਲ ਬੀਟ ਦਾ ਮਜ਼ਾ ਲੈਂਦੇ ਦੇਖਣਾ ਪ੍ਰੇਰਣਾਦਾਇਕ ਹੈ।’’

You must be logged in to post a comment Login