ਵਿੱਕੀ ਕੌਸ਼ਲ ਤੇ ਉਸ ਦੀ ਪਤਨੀ ਕੈਟਰੀਨਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਵਿੱਕੀ ਕੌਸ਼ਲ ਤੇ ਉਸ ਦੀ ਪਤਨੀ ਕੈਟਰੀਨਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਮੁੰਬਈ, 26 ਜੁਲਾਈ- ਅਦਾਕਾਰ ਵਿੱਕੀ ਕੌਸ਼ਲ ਤੇ ਉਸ ਦੀ ਪਤਨੀ ਕੈਟਰੀਨਾ ਕੈਫ ਨੂੰ ਸੋਸ਼ਲ ਮੀਡੀਆ ’ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦਰਜ ਕਰਵਾਏ ਮਾਮਲੇ ਸਬੰਧੀ ਪੁਲੀਸ ਨੇ ਮਨਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਫਿਲਮ ਨਗਰੀ ’ਚ ਪੈਰ ਜਮਾਉਣ ਲਈ ਸੰਘਰਸ਼ ਕਰ ਰਿਹਾ ਹੈ। ਉਹ ਕੈਟਰੀਨਾ ਦਾ ਵੱਡਾ ਪ੍ਰਸ਼ੰਸਕ ਦੱਸਿਆ ਜਾਂਦਾ ਹੈ। ਉਹ ਅਭਿਨੇਤਰੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਅੱਜ ਉਸ ਨੂੰ ਮੁੰਬਈ ਦੀ ਬਾਂਦਰਾ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਉਸ ਨੂੰ 28 ਜੁਲਾਈ ਤੱਕ ਪੁਲੀਸ ਹਿਰਾਸਤ ‘ਚ ਭੇਜ ਦਿੱਤਾ ਗਿਆ। ਪਿਛਲੇ ਕੁਝ ਮਹੀਨਿਆਂ ਤੋਂ ਮਨਵਿੰਦਰ ਸੋਸ਼ਲ ਮੀਡੀਆ ‘ਤੇ ਕੈਟਰੀਨਾ ਨੂੰ ਤੰਗ ਕਰ ਰਿਹਾ ਸੀ। ਦੂਜੇ ਪਾਸੇ ਮੁਲਜ਼ਮ ਦੇ ਵਕੀਲ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਉਸ ਦੇ ਮੁਵੱਕਿਲ ਨੂੰ ਫਸਾਇਆ ਗਿਆ ਹੈ।

You must be logged in to post a comment Login