ਪਟਿਆਲਾ, 15 ਅਗਸਤ (ਗੁਰਪ੍ਰੀਤ ਕੰਬੋਜ)- ਆਜ਼ਾਦੀ ਦੇ 75ਵੇਂ ਦਿਹਾੜੇ ਦੇ ਸ਼ੁੱਭ ਅਵਸਰ ’ਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਡਾਇਰੈਕਟਰ ਪ੍ਰਿੰਸੀਪਲ ਦੀ ਅਗਵਾਈ ਵਿਚ ‘ਆਜ਼ਾਦੀ ਦਾ 75ਵਾਂ ਮਹਾਂਉਤਸਵ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੁਝ ਫਕੈਲਟੀ ਮੈਂਬਰਜ਼ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਮਗਰੋਂ ਰਾਸ਼ਟਰੀ ਗਾਨ ਗਾਇਆ ਗਿਆ। ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਉਨ੍ਹਾਂ ਵਲੋਂ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁਟਤਾ ਨਾਲ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਵਲੋਂ ਇਸ ਮੌਕੇ ਕਾਲਜ ਕੈਂਪਸ ਵਿਚ ਵਾਤਾਵਰਣ ਸ਼ੁੱਧਤਾ ਲਈ ਫੁੱਲਦਾਰ ਪੌਦੇ ਵੀ ਲਗਾਏ ਗਏ। ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਉਘੇ ਸਮਾਜ ਸੇਵਕ ਸ੍ਰੀ ਸੰਦੀਪ ਗੁਪਤਾ, ਡਾ. ਹਰਕੇਸ਼ ਅਰੋੜਾ, ਡਾ. ਹਰੀਸ਼ ਸੂਦ, ਡਾ. ਬਰਜੇਸ਼ ਮੋਦੀ, ਡਾ. ਐਚ. ਰੇਖੀ ਮੈਡੀਕਲ ਸੁਪਰਡੰਟ ਰਜਿੰਦਰਾ ਹਸਪਤਾਲ, ਡਾ. ਭਗਵੰਤ ਸਿੰਘ, ਡਾ. ਆਰ. ਪੀ. ਐਸ. ਸੀਬੀਆ ਵਾਇਸ ਪ੍ਰਿੰਸੀਪਲ, ਡਾ. ਵਿਨੋਦ ਕੁਮਾਰ ਡਾਂਗਵਾਲ, ਜਤਿੰਦਰ ਸਿੰਘ ਕੰਬੋਜ, ਸੁਖਵਿੰਦਰ ਸਿੰਘ, ਅਮਰਿੰਦਰ ਸਿੰਘ, ਨਰਸਿੰਗ ਸੁਪਰਡੈਂਟ ਮਨਜੀਤ ਕੌਰ ਔਲਖ, ਬਲਵਿੰਦਰ ਕੌਰ, ਡਾ. ਮਧੂ ਬਾਲਾ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।


You must be logged in to post a comment Login