ਸਰਕਾਰ ਨੇ ਮੱਧ ਵਰਗ ਦੀ ਆਵਾਜ਼ ਸੁਣੀ: ਸੀਤਾਰਮਨ

ਸਰਕਾਰ ਨੇ ਮੱਧ ਵਰਗ ਦੀ ਆਵਾਜ਼ ਸੁਣੀ: ਸੀਤਾਰਮਨ

ਨਵੀਂ ਦਿੱਲੀ, 2 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਬਰਾਹਿਮ ਲਿੰਕਨ ਦੇ ਇਕ ਕਥਨ ਦੀ ਵਿਆਖਿਆ ਕਰਦੇ ਹੋਏ ਅੱਜ ਕੇਂਦਰੀ ਬਜਟ ਨੂੰ ‘ਲੋਕਾਂ ਵੱਲੋਂ, ਲੋਕਾਂ ਲਈ, ਲੋਕਾਂ ਦਾ’ ਬਜਟ ਦੱਸਿਆ। ਉਨ੍ਹਾਂ ਕਿਹਾ ਕਿ ਟੈਕਸਾਂ ਵਿੱਚ ਕਟੌਤੀ ਦਾ ਵਿਚਾਰ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੀ, ਪਰ ਇਸ ਲਈ ਨੌਕਰਸ਼ਾਹਾਂ ਨੂੰ ਮਨਾਉਣ ਵਿੱਚ ਸਮਾਂ ਲੱਗਾ। ਵਿੱਤ ਮੰਤਰੀ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਅਸੀਂ ਮੱਧ ਵਰਗ ਦੀ ਆਵਾਜ਼ ਸੁਣੀ ਹੈ, ਜੋ ਇਮਾਨਦਾਰ ਟੈਕਸਦਾਤਾ ਹੋਣ ਦੇ ਬਾਵਜੂਦ ਆਪਣੀਆਂ ਇੱਛਾਵਾਂ ਪੂਰੀਆਂ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਸਨ।’’

You must be logged in to post a comment Login