ਸਵੀਡਨ ’ਚ ਕੁਰਾਨ ਸਾੜਨ ਵਾਲੇ ਸਲਵਾਨ ਮੋਮਿਕਾ ਦੀ ਗੋਲੀ ਮਾਰ ਕੇ ਹੱਤਿਆ

ਸਵੀਡਨ ’ਚ ਕੁਰਾਨ ਸਾੜਨ ਵਾਲੇ ਸਲਵਾਨ ਮੋਮਿਕਾ ਦੀ ਗੋਲੀ ਮਾਰ ਕੇ ਹੱਤਿਆ

ਸਟਾਕਹੋਮ, 30 ਜਨਵਰੀ- ਸਵੀਡਨ ਵਿੱਚ ਕਈ ਮੁਜ਼ਾਹਰੇ ਕਰਨ ਵਾਲੇ ਅਤੇ ਕੁਰਾਨ ਸਾੜਨ ਦੇ ਦੋਸ਼ੀ 38 ਸਾਲਾ ਸਲਵਾਨ ਮੋਮਿਕਾ ਨੂੰ ਸਵੀਡਨ ਵਿਚ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ ਹੈ। ਇਹ ਘਟਨਾ ਪੂਰਬੀ ਮੱਧ ਸਵੀਡਨ ਦੇ ਸਟਾਕਹੋਮ ਕਾਉਂਟੀ ਦੇ ਸੋਦਰਤਾਲਜੇ (city of Sodertalje in Stockholm County in east central Sweden) ਸ਼ਹਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਰਿਪੋਰਟ ਸਵੀਡਿਸ਼ ਮੀਡੀਆ ਨੇ ਵੀਰਵਾਰ ਨੂੰ ਦਿੱਤੀ। ਮੋਮਿਕਾ ਨੂੰ ਕਥਿਤ ਤੌਰ ‘ਤੇ ਬੁੱਧਵਾਰ ਦੇਰ ਰਾਤ ਹੋਵਸਜੋ (Hovsjo) ਸਥਿਤ ਉਸ ਦੇ ਅਪਾਰਟਮੈਂਟ ’ਚ ਸੋਸ਼ਲ ਮੀਡੀਆ ‘ਤੇ ਲਾਈਵ ਪ੍ਰਸਾਰਨ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ। ਗ਼ੌਰਤਲਬ ਹੈ ਕਿ ਅੱਜ ਹੀ ਸਟਾਕਹੋਮ ਜ਼ਿਲ੍ਹਾ ਅਦਾਲਤ ਵੱਲੋਂ ਉਸ ਵਿਰੁੱਧ ਭੜਕਾਹਟ ਪੈਦਾ ਕਰਨ ਦੇ ਕੇਸ ਵਿੱਚ ਫੈਸਲਾ ਸੁਣਾਇਆ ਜਾਣਾ ਸੀ, ਜਿਸ ਤੋਂ ਇਕ ਦਿਨ ਪਹਿਲਾਂ ਉਸ ਦਾ ਕਤਲ ਕਰ ਦਿੱਤਾ ਗਿਆ। ਸਵੀਡਨ ਦੇ ਪ੍ਰਮੁੱਖ ਰੋਜ਼ਨਾਮਾ ‘ਦੇਗੇਂਸ ਨਿਹੇਤਰ’ (Dagens Nyheter) ਨਾਲ ਗੱਲ ਕਰਦਿਆਂ ਸਰਕਾਰੀ ਵਕੀਲ ਰਾਸਮਸ ਓਹਮਾਨ (Rasmus Ohman) ਨੇ ਕਿਹਾ, “ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਉਤੇ ਕਤਲ ਦਾ ਸ਼ੱਕ ਹੈ।’’

ਗ਼ੌਰਤਲਬ ਹੈ ਕਿ ਕੁਰਾਨ ਦੀ ਬੇਅਦਬੀ ਖ਼ਿਲਾਫ਼ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਤੋਂ ਗੁੱਸੇਭਰੀ ਪ੍ਰਤੀਕਿਰਿਆ ਹੋਈ ਸੀ। ਅਰਬ ਮੁਲਕਾਂ ਨੇ ਅਕਤੂਬਰ 2023 ਵਿੱਚ ਇਰਾਕੀ ਮੂਲ ਦੀ ਵਿਅਕਤੀ ਮੋਮਿਕਾ ਵੱਲੋਂ ਸਵੀਡਿਸ਼ ਸ਼ਹਿਰ ਮਾਲਮੋ ਵਿੱਚ ਇਸਲਾਮ ਦੀ ਪਾਕਿ ਕਿਤਾਬ ਦੀ ਇੱਕ ਕਾਪੀ ਸਾੜਨ ਦੀ ਸਖ਼ਤ ਨਿੰਦਾ ਕੀਤੀ ਸੀ।

You must be logged in to post a comment Login