ਸ਼ਾਹਬਾਜ਼ ਸ਼ਰੀਫ਼ ਨੇ ਨੂਰ ਖ਼ਾਨ ਬੇਸ ’ਤੇ ਹਮਲੇ ਦੀ ਗੱਲ ਕਬੂਲੀ

ਸ਼ਾਹਬਾਜ਼ ਸ਼ਰੀਫ਼ ਨੇ ਨੂਰ ਖ਼ਾਨ ਬੇਸ ’ਤੇ ਹਮਲੇ ਦੀ ਗੱਲ ਕਬੂਲੀ

ਚੰਡੀਗੜ੍ਹ, 17 ਮਈ : ਭਾਰਤ ਵੱਲੋਂ ਪਾਕਿਸਤਾਨ ਦੇ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਗਏ ਫੌਜੀ ਹਮਲੇ ਦੀ ਸ਼ਾਹਦੀ ਹੁਣ ਖੁ਼ਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਰੀ ਹੈ। ਭਾਜਪਾ ਆਗੂ ਅਮਿਤ ਮਾਲਵੀਆ ਨੇ ਆਪਣੇ ਐਕਸ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਵਿਚ ਸ਼ਰੀਫ਼ ਨੇ ਮੰਨਿਆ ਹੈ ਕਿ 10 ਮਈ ਨੂੰ ਤੜਕੇ ਭਾਰਤੀ ਮਿਜ਼ਾਈਲਾਂ ਨੇ ਪਾਕਿਸਤਾਨ ਦੇ ਕਈ ਖੇਤਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਇਸਲਾਮਾਬਾਦ ਨੇੜੇ ਸਥਿਤ ਨੂਰ ਖ਼ਾਨ ਏਅਰਬੇਸ ਵੀ ਸ਼ਾਮਲ ਹੈ।ਅਮਿਤ ਮਾਲਵੀਆ ਨੇ ਆਪਣੀ ਪੋਸਟ ਵਿਚ ਲਿਖਿਆ, ‘‘ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਖ਼ੁਦ ਮੰਨਿਆ ਹੈ ਕਿ ਜਨਰਲ ਆਸਿਮ ਮੁਨੀਰ ਨੇ ਉਨ੍ਹਾਂ ਨੂੰ ਰਾਤੀਂ 2:30 ਵਜੇ ਫੋਨ ਕੀਤਾ। ਮੁਨੀਰ ਨੇ ਦੱਸਿਆ ਕਿ ਭਾਰਤ ਨੇ ਨੂਰ ਖ਼ਾਨ ਬੇਸ ਤੇ ਕਈ ਹੋਰਨਾਂ ਟਿਕਾਣਿਆਂ ’ਤੇ ਬੰਬਾਰੀ ਕੀਤੀ ਹੈ। ਇਸ ਨੂੰ ਸਮਝੋ: ਪ੍ਰਧਾਨ ਮੰਤਰੀ ਨੂੰ ਅੱਧੀ ਰਾਤ ਨੂੰ ਪਾਕਿਸਤਾਨ ਅੰਦਰ ਹਮਲਿਆਂ ਦੀ ਖ਼ਬਰ ਨਾਲ ਜਗਾਇਆ ਗਿਆ।

You must be logged in to post a comment Login