ਸਿੰਧੂ ਪ੍ਰੀ-ਕੁਆਰਟਰ ਫਾਈਨਲ ’ਚ, ਹਿਮਾ ਸੈਮੀ ਤੇ ਮੰਜੂ ਬਾਲਾ ਫਾਈਨਲ ’ਚ

ਸਿੰਧੂ ਪ੍ਰੀ-ਕੁਆਰਟਰ ਫਾਈਨਲ ’ਚ, ਹਿਮਾ ਸੈਮੀ ਤੇ ਮੰਜੂ ਬਾਲਾ ਫਾਈਨਲ ’ਚ

ਬਰਮਿੰਘਮ, 4 ਅਗਸਤ- ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਅੱਜ ਇਥੇ ਆਸਾਨ ਜਿੱਤ ਨਾਲ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਮਾਲਦੀਵ ਦੀ ਫਾਤਿਮਾ ਨਾਬਾਹਾ ਅਬਦੁਲ ਰਜ਼ਾਕ ਨੂੰ ਸਿਰਫ 21 ਮਿੰਟ ‘ਚ 21-4, 21-11 ਨਾਲ ਹਰਾਇਆ।

ਹਿਮਾ ਦਾਸ ਸੈਮੀਫਾਈਨਲ ’ਚ: ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਨੇ ਰਾਸ਼ਟਰਮੰਡਲ ਖੇਡਾਂ ਦੇ 200 ਮੀਟਰ ਮੁਕਾਬਲੇ ਵਿੱਚ ਆਪਣੀ ਹੀਟ ਵਿੱਚ 23.42 ਸੈਕਿੰਡ ਦਾ ਸਮਾਂ ਕੱਢ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।

You must be logged in to post a comment Login