ਨਵੀਂ ਦਿੱਲੀ, 6 ਮਈ : ਫੁੱਲ ਬੈਂਚ ਦੇ ਫੈਸਲੇ ਤੋਂ ਬਾਅਦ ਪਾਰਦਰਸ਼ਤਾ ਵਧਾਉਣ ਦੀ ਇਕ ਕੋੋੋੋਸ਼ਿਸ਼ ਵਜੋਂ ਸੁਪਰੀਮ ਕੋਰਟ ਨੇ ਜੱਜਾਂ ਦੀਆਂ ਜਾਇਦਾਦਾਂ ਸਬੰਧੀ ਵੇਰਵੇ ਸੋਮਵਾਰ ਨੂੰ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੇ ਹਨ। ਇਨ੍ਹਾਂ ਵੇਰਵਿਆਂ ਮੁਤਾਬਕ ਸੇਵਾ ਮੁਕਤ ਹੋ ਰਹੇ ਸੀਜੇਆਈ ਸੰਜੀਵ ਖੰਨਾ ਕੋਲ 55.75 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ, ਦੱਖਣੀ ਦਿੱਲੀ ਵਿਚ ਤਿੰਨ ਬੈੱਡਰੂਮ ਵਾਲਾ ਡੀਡੀਏ ਫਲੈਟ ਅਤੇ ਰਾਸ਼ਟਰਮੰਡਲ ਖੇਡਾਂ ਦੇ ਪਿੰਡ ਵਿਚ 2,446 ਵਰਗ ਫੁੱਟ ਦਾ ਚਾਰ ਬੈੱਡਰੂਮ ਵਾਲਾ ਅਪਾਰਟਮੈਂਟ ਹੈ। ਇਸ ਤੋਂ ਇਲਾਵਾ ਸੀਜੇਆਈ ਵਜੋਂ ਨਾਮਜ਼ਦ ਜਸਟਿਸ ਬੀਆਰ ਗਵਈ ਕੋਲ ਬੈਂਕ ਵਿਚ 19.63 ਲੱਖ ਰੁਪਏ ਤੋਂ ਵੱਧ ਦੀ ਰਕਮ, ਮਹਾਰਾਸ਼ਟਰ ਦੇ ਅਮਰਾਵਤੀ ਵਿਚ ਇਕ ਘਰ ਜੋ ਉਨ੍ਹਾਂ ਦੇ ਮ੍ਰਿਤਕ ਪਿਤਾ ਤੋਂ ਵਿਰਾਸਤ ਵਿਚ ਮਿਲਿਆ ਹੈ, ਮੁੰਬਈ ਦੇ ਬਾਂਦਰਾ ਅਤੇ ਦਿੱਲੀ ਦੀ ਡਿਫੈਂਸ ਕਲੋਨੀ ਵਿਚ ਅਪਾਰਟਮੈਂਟ ਅਤੇ ਅਮਰਾਵਤੀ ਅਤੇ ਨਾਗਪੁਰ ਵਿਚ ਖੇਤੀਬਾੜੀ ਜ਼ਮੀਨਾਂ ਹਨ। ਅਦਾਲਤ ਵੱੱਲੋਂ ਜਾਰੀ ਇਕ ਰਿਲੀਜ਼ ਵਿਚ ਕਿਹਾ ਗਿਆ, ‘‘ਭਾਰਤ ਦੀ ਸੁਪਰੀਮ ਕੋਰਟ ਦੀ ਪੂਰੀ ਅਦਾਲਤ(Full Court) ਨੇ 1 ਅਪਰੈਲ 2025 ਨੂੰ ਫੈਸਲਾ ਕੀਤਾ ਸੀ ਕਿ ਇਸ ਅਦਾਲਤ ਦੇ ਜੱਜਾਂ ਦੀਆਂ ਜਾਇਦਾਦਾਂ ਦੇ ਬਿਆਨ ਵੈੱਬਸਾਈਟ ’ਤੇ ਅਪਲੋਡ ਕਰਕੇ ਜਨਤਕ ਡੋਮੇਨ ਵਿਚ ਰੱਖੇ ਜਾਣਗੇ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login