ਨੋਇਡਾ, 3 ਨਵੰਬਰ- ਨੋਇਡਾ ਪੁਲੀਸ ਨੇ ਰੇਵ ਪਾਰਟੀ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਜੇਤੂ ਐਲਵਿਸ਼ ਯਾਦਵ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਨੌਂ ਸੱਪਾਂ ਨੂੰ ਫੜਨ ਤੋਂ ਬਚਾਇਆ ਹੈ। ਇਹ ਵਿਅਕਤੀ ਸੈਕਟਰ-51 ਦੇ ਬੈਂਕੁਏਟ ਹਾਲ ਵਿੱਚ ਰੇਵ ਪਾਰਟੀ ਲਈ ਇਕੱਠੇ ਹੋਏ ਸਨ। ਸੈਕਟਰ-51 ਦੇ ਬੈਂਕੁਏਟ ਹਾਲ ਵਿਚ ਸੱਪ ਦੇ ਜ਼ਹਿਰ ਨਾਲ ਰੇਵ ਪਾਰਟੀ ਕਰਨ ਦੇ ਸਬੰਧ ਵਿਚ ‘ਪੀਪਲ ਫਾਰ ਐਨੀਮਲਜ਼’ (ਪੀਐੱਫਏ) ਦੀ ਸ਼ਿਕਾਇਤ ਤੋਂ ਬਾਅਦ ਵਾਈਲਡ ਲਾਈਫ (ਪ੍ਰੋਟੈਕਸ਼ਨ) ਐਕਟ ਦੀਆਂ ਧਾਰਾਵਾਂ ਅਤੇ ਅਪਰਾਧਿਕ ਸਾਜ਼ਿਸ਼ ਦੇ ਤਹਤਿ ਯਾਦਵ ਸਣੇ ਛੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।