ਹਰਿਆਣਾ: ਰਾਏਪੁਰ ਰਾਣੀ ’ਚ ਭੱਠੇ ਦੀ ਕੰਧ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ

ਹਰਿਆਣਾ: ਰਾਏਪੁਰ ਰਾਣੀ ’ਚ ਭੱਠੇ ਦੀ ਕੰਧ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ

ਪੰਚਕੂਲਾ, 4 ਸਤੰਬਰ- ਰਾਏਪੁਰ ਰਾਣੀ ਕਸਬੇ ਦੇ ਪਿੰਡ ਜਾਸਪੁਰ ਨੇੜੇ ਸਥਿਤ ਕਮਲਾ ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ ਤਿੰਨ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਇੱਕ ਸ਼ੈੱਡ ਹੇਠਾਂ ਖੇਡ ਰਹੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਬੱਚੇ ਸ਼ੈੱਡ ਦੇ ਹੇਠਾਂ ਖੇਡ ਰਹੇ ਸਨ ਕਿ ਅਚਾਨਕ ਭੱਠੇ ਦੀ ਕੰਧ ਡਿੱਗ ਪਈ ਤੇ ਚਾਰ ਬੱਚੇ ਮਲਬੇ ਹੇਠਾਂ ਦੱਬ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਤੇ ਇੱਕ ਮਾਮੂਲੀ ਜ਼ਖ਼ਮੀ ਹੋ ਗਿਆ। ਮ੍ਰਿਤਕ ਬੱਚਿਆਂ ਦੀ ਪਛਾਣ ਰਾਫੀਆ (7) ਜੀਸ਼ਾਨ (4) ਤੇ ਈਸ਼ਾਨ (2) ਵਜੋਂ ਦੱਸੀ ਗਈ ਹੈ। ਬੱਚਿਆਂ ਦੀਆਂ ਲਾਸ਼ਾਂ ਰਾਏਪੁਰ ਰਾਣੀ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀਆਂ ਗਈਆਂ ਹਨ ਅਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

You must be logged in to post a comment Login