ਗਾਇਕਾ ਕੌਰ ਬੀ ਦੀ ਨਾਨੀ ਦਾ ਦਿਹਾਂਤ

ਗਾਇਕਾ ਕੌਰ ਬੀ ਦੀ ਨਾਨੀ ਦਾ ਦਿਹਾਂਤ

ਚੰਡੀਗੜ੍ਹ (P E) – ਦਮਦਾਰ ਆਵਾਜ਼ ਦੇ ਸਦਕਾ ਪੰਜਾਬੀ ਸੰਗੀਤ ਜਗਤ ‘ਚ ਖ਼ਾਸ ਰੁਤਬਾ ਹਾਸਲ ਕਰਨ ਵਾਲੀ ਕੌਰ ਬੀ ਦੇ ਘਰ ਇਸ ਵੇਲੇ ਸੋਗ ਦੀ ਲਹਿਰ ਛਾਈ ਹੋਈ ਹੈ। ਦਰਅਸਲ, ਗਾਇਕਾ ਕੌਰ ਬੀ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਟਵਿੱਟਰ ਅਕਾਊਂਟ ‘ਤੇ ਨਾਨੀ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ। ਦੱਸ ਦਈਏ ਕਿ ਜਿਵੇਂ ਹੀ ਕੌਰ ਬੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਨੀ ਦੇ ਦਿਹਾਂਤ ਦੀ ਪੁਸ਼ਟੀ ਕੀਤੀ, ਉਦੋਂ ਤੋਂ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਤੇ ਪ੍ਰਸ਼ੰਸਕ ਕੁਮੈਂਟ ਕਰਕੇ ਡੂੰਘਾ ਦੁੱਖ ਪ੍ਰਗਟਾ ਰਹੇ ਹਨ।ਸਣਯੋਗ ਹੈ ਕਿ ਗਾਇਕ ਕੌਰ ਬੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।

You must be logged in to post a comment Login