ਦੋ ਵਹੁਟੀਆਂ ਦੀ  ਨੋਕ ਝੋਕ ਭਰੀ ਦਿਲਚਸਪ ਕਹਾਣੀ  ਫ਼ਿਲਮ ‘ਸੌਂਕਣ-ਸੌਂਕਣੇ’

ਦੋ ਵਹੁਟੀਆਂ ਦੀ  ਨੋਕ ਝੋਕ ਭਰੀ ਦਿਲਚਸਪ ਕਹਾਣੀ  ਫ਼ਿਲਮ ‘ਸੌਂਕਣ-ਸੌਂਕਣੇ’

ਲੇਖਕ ਅੰਬਰਦੀਪ ਸਿੰਘ ਨੇ ਆਪਣੀਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਨੂੰ ਪੁਰਾਤਨ ਵਿਰਸੇ ਨਾਲ ਜੋੜਿਆ ਹੈ। ਹੁਣ 13 ਮਈ ਨੂੰ ਆ ਰਹੀ ਨਵੀਂ ਫਿਲਮ ਸੌਂਕਣ-ਸੌਂਕਣੇ ਵੀ ਅੰਬਰਦੀਪ ਨੇ ਲਿਖੀ ਹੈ ਜਿਸ ਵਿੱਚ ਐਮੀ ਵਿਰਕ  ਦੋ ਪਤਨੀਆਂ ਸਰਗੁਣ ਮਹਿਤਾ ਤੇ ਨਿਰਮਤ ਖਹਿਰਾ ਦਾ ਪਤੀ ਬਣਿਆ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਫ਼ਿਲਮ ਦੇ ਟਰੇਲਰ  ਨੂੰ ਦਰਸ਼ਕਾਂ ਖੂਬ ਪਸੰਦ ਕੀਤਾ ਹੈ। ਜਿਸ ਤੋਂ ਆਸ ਹੈ ਕਿ ਇਹ ਫ਼ਿਲਮ ਪੰਜਾਬੀ ਪਰਦੇ ’ਤੇ ਚੰਗਾ ਪਿਆਰ ਹਾਸਲ ਕਰੇਗੀ। ਨਾਦ ਐਸ.ਸਟੂਡੀਓਜ਼, ਡ੍ਰਿਮੀਆਤਾ ਪ੍ਰਾਈਵੇਟ ਲਿਮਿਟਡ, ਜੇ.ਆਰ ਪ੍ਰੋਡਕਸ਼ਨ ਹਾਊਸ  ਦੇ ਬੈਨਰ ਦੀ ਇਸ ਫ਼ਿਲਮ ਵਿੱਚ ਗਾਇਕ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ,ਨਿਰਮਲ ਰਿਸ਼ੀ,ਕਾਕਾ ਕੋਤਕੀ, ਸੁਖਵਿੰਦਰ ਚਹਿਲ, ਮੋਹਨੀ ਤੂਰ ਤੇ ਰਵਿੰਦਰ ਮੰਡ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਦਿੱਤਾ ਹੈ।  ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਇਹ ਫ਼ਿਲਮ ਹਾਸੇ ਤੇ ਜਜ਼ਬਾਤਾਂ ਨਾਲ ਭਰਭੂਰ ਅਤੇ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨਾਲ ਜੁੜੀ ਹੋਈ ਹੈ। ਪਤੀ ਪਤਨੀ ਦਾ ਰਿਸਤਾ ਜਿੱਥੇ ਪਿਆਰ ਤੇ ਮੁਹੱਬਤ ਭਰਿਆ ਹੈ ਉੱਥੇ ਇੱਕ ਦੂਜੇ ਨਾਲੋਂ ਵਧ ਹੱਕ ਜਿਤਾੳਣ ਵਾਲਾ ਵੀ ਹੈ। ਜੇਕਰ ਇਹ ਹੱਕ ਦੋ ਪਤਨੀਆਂ ਵਲੋਂ ਹੋਵੇ ਤਾਂ ਕਹਾਣੀ ਹੋਰ ਵੀ ਗੁੰਝਲਦਾਰ ਤੇ ਜੱਗ ਹਸਾਉਣ ਵਾਲੀ ਸਥਿਤੀ ਪੈਦਾ ਕਰ ਦਿੰਦੀ ਹੈ। ਇਹ ਫਿਲਮ ਪਰਿਵਾਰਕ ਵੰਸ ਨੂੰ ਅੱਗੇ ਚਲਾਉਣ ਲਈ ਸੰਤਾਨ ਪ੍ਰਾਪਤੀ ਦੀ ਇੱਛਾ ਤਹਿਤ ਦੋ ਪਤਨੀਆਂ ਦੇ ਮੱਕੜਜਾਲ ਵਿੱਚ ਫ਼ਸੇ ਪਤੀ ਦੀ ਸਥਿਤੀ ਬਿਆਨਦੀ ਪਰਿਵਾਰਕ ਕਹਾਣੀ ਅਧਾਰਤ ਹੈ। ਜਿੱਥੇ ਇਹ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਉੱਥੇ ਅੱਜ ਦੀ ਨਵੀਂ ਪੀੜ੍ਹੀ ਨੂੰ ਪੁਰਾਣੇ ਕਲਚਰ ਨਾਲ ਵੀ ਜੋੜੇਗੀ। ਫ਼ਿਲਮ ਦਾ ਗੀਤ ਸੰਗੀਤ ਵੀ ਢੁੱਕਵਾਂ ਹੈ। ਸੰਗੀਤ ਦੇਸੀ ਕਰੀਓ ਵਲੋਂ ਦਿੱਤਾ ਗਿਆ ਹੈ। ਗੀਤ ਬੰਟੀ ਬੈਂਸ, ਰਾਜ ਰਣਜੋਧ, ਰੌਣੀ ਅੰਜਲੀ ਅਤੇ ਅਰਜਣ ਵਿਰਕ ਨੇ ਲਿਖੇ ਹਨ ਜਿੰਨ੍ਹਾਂ ਨੂੰ ਐਮੀ ਵਿਰਕ, ਨਿਮਰਤ ਖਹਿਰਾ, ਰਾਜ ਰਣਜੋਧ, ਮਿਸ ਪੂਜਾ ਤੇ ਗੁਰਲੇਜ਼ ਅਖ਼ਤਰ ਨੇ ਪਲੇਅ ਬੈਕ ਗਾਇਆ ਹੈ।  13 ਮਈ ਨੂੰ ਰਿਲੀਜ਼ ਹੋ  ਰਹੀ ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ  ਜਾ ਰਹੀ ਹੈ।

ਹਰਜਿੰਦਰ ਸਿੰਘ ਜਵੰਦਾ, 9463828000

You must be logged in to post a comment Login