‘ਪਾਪਾ-ਪਾਪਾ’ ਕਹਿੰਦਾ ਰੋ ਰਿਹਾ 3 ਸਾਲਾ ਪਾਕਿਸਤਾਨੀ ਬੱਚਾ ਭਾਰਤ ’ਚ ਦਾਖਲ,

‘ਪਾਪਾ-ਪਾਪਾ’ ਕਹਿੰਦਾ ਰੋ ਰਿਹਾ 3 ਸਾਲਾ ਪਾਕਿਸਤਾਨੀ ਬੱਚਾ ਭਾਰਤ ’ਚ ਦਾਖਲ,

ਚੰਡੀਗੜ੍ਹ, 2 ਜੁਲਾਈ- ਪੰਜਾਬ ਵਿੱਚ ਗਲਤੀ ਨਾਲ ਅੰਤਰਰਾਸ਼ਟਰੀ ਸਰਹੱਦ (ਆਈਬੀ) ਪਾਰ ਕਰਨ ਵਾਲੇ ਤਿੰਨ ਸਾਲਾ ਪਾਕਿਸਤਾਨੀ ਬੱਚੇ ਨੂੰ ਬੀਐੱਸਐੱਫ ਨੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਸੂਬੇ ਦੇ ਫਿਰੋਜ਼ਪੁਰ ਸੈਕਟਰ ‘ਚ ਬੀਐੱਸਐੱਫ ਜਵਾਨਾਂ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਲੱਗੀ ਵਾੜ ਕੋਲ ਬੱਚੇ ਨੂੰ ਰੋਂਦੇ ਦੇਖਿਆ। ਬੱਚਾ ਰੋ ਰਿਹਾ ਸੀ ਅਤੇ ਪਾਪਾ, ਪਾਪਾ ਕਹਿ ਰਿਹਾ ਸੀ, ਜਿਸ ਤੋਂ ਬਾਅਦ ਬੀਐੱਸਐੱਫ ਫੀਲਡ ਕਮਾਂਡਰ ਨੇ ਪਾਕਿਸਤਾਨੀ ਰੇਂਜਰਾਂ ਨਾਲ ਤੁਰੰਤ ਫਲੈਗ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ ਤਾਂ ਜੋ ਬੱਚੇ ਨੂੰ ਵਾਪਸ ਸੌਂਪਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਤੁਰੰਤ ਬਾਅਦ ਬੱਚੇ ਨੂੰ ਉਸ ਦੇ ਪਿਤਾ ਦੀ ਮੌਜੂਦਗੀ ਵਿੱਚ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।

You must be logged in to post a comment Login