ਪੁੱਤਰ ਆਰੀਅਨ ਦੇ ਜੇਲ੍ਹ ਜਾਂਦਿਆਂ ਹੀ ਸ਼ਾਹਰੁਖ ਖ਼ਾਨ ਨੂੰ ਇਕ ਹੋਰ ਵੱਡਾ ਝਟਕਾ

ਪੁੱਤਰ ਆਰੀਅਨ ਦੇ ਜੇਲ੍ਹ ਜਾਂਦਿਆਂ ਹੀ ਸ਼ਾਹਰੁਖ ਖ਼ਾਨ ਨੂੰ ਇਕ ਹੋਰ ਵੱਡਾ ਝਟਕਾ

ਮੁੰਬਈ (ਬਿਊਰੋ) – ਕਰੂਜ਼ ਡਰੱਗਸ ਪਾਰਟੀ ਦੇ ਦੋਸ਼ ਵਿਚ ਫਸੇ ਆਰੀਅਨ ਖ਼ਾਨ ਦੇ ਪਿਤਾ ਸ਼ਾਹਰੁਖ ਖ਼ਾਨ ਨੂੰ ਵੱਡਾ ਝਟਕਾ ਲੱਗਾ ਹੈ। ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇਸ਼ ਦੀ ਸਭ ਤੋਂ ਕੀਮਤੀ ਸਿੱਖਿਆ-ਤਕਨਾਲੋਜੀ ਕੰਪਨੀ ਬਾਇਜੂਸ (Byju’s) ਦੇ ਬ੍ਰਾਂਡ ਅੰਬੈਸਡਰ ਹਨ। ਹੁਣ ਉਸ ਦੇ ਪੁੱਤਰ ਆਰੀਅਨ ਦੇ ਨਿਆਇਕ ਹਿਰਾਸਤ ਵਿਚ ਜਾਣ ਤੋਂ ਬਾਅਦ ਇਸ ਕੰਪਨੀ ਨੇ ਸ਼ਾਹਰੁਖ ਖ਼ਾਨ ਦੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਕੰਪਨੀ ਨੇ ਐਡਵਾਂਸ ਬੁਕਿੰਗ ਦੇ ਬਾਵਜੂਦ ਉਨ੍ਹਾਂ ਦੇ ਸਾਰੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ।
ਹੋਰ ਕਿਹੜੀਆਂ ਕੰਪਨੀਆਂ ਨਾਲ ਹੈ ਕਿੰਗ ਖ਼ਾਨ ਦੀ ਡੀਲ?
ਬਾਇਜੂਸ ਕਿੰਗ ਖ਼ਾਨ ਦੇ ਸਭ ਤੋਂ ਵੱਡੇ ਸਪਾਂਸਰਸ਼ਿਪ ਸੌਦਿਆਂ (ਡੀਲਸ) ਵਿਚੋਂ ਇੱਕ ਸੀ। ਇਸ ਤੋਂ ਇਲਾਵਾ ਉਹ ‘ਹੁੰਡਈ’, ‘ਐੱਲ. ਜੀ’, ‘ਦੁਬਈ ਟੂਰਿਜ਼ਮ’, ‘ਆਈ. ਸੀ. ਆਈ. ਸੀ. ਆਈ. ਬੈਂਕ’ ਅਤੇ ‘ਰਿਲਾਇੰਸ ਜਿਓ’ ਵਰਗੀਆਂ ਬਹੁਤ ਸਾਰੀਆਂ ਕੰਪਨੀਆਂ ਦਾ ਚਿਹਰਾ ਵੀ ਹੈ।
ਸ਼ਾਹਰੁਖ ਖ਼ਾਨ ਨੂੰ ਕਿੰਨਾ ਭੁਗਤਾਨ ਕਰਦੀ ਹੈ ਬਾਇਜੂਸ ਕੰਪਨੀ?
ਖ਼ਬਰਾਂ ਅਨੁਸਾਰ, ਇਹ ਕੰਪਨੀ ਸ਼ਾਹਰੁਖ ਖ਼ਾਨ ਨੂੰ ਬ੍ਰਾਂਡ ਦਾ ਸਮਰਥਨ ਕਰਨ ਲਈ ਸਾਲਾਨਾ ਤਿੰਨ ਤੋਂ ਚਾਰ ਕਰੋੜ ਰੁਪਏ ਅਦਾ ਕਰਦੀ ਹੈ। ਸ਼ਾਹਰੁਖ ਸਾਲ 2017 ਤੋਂ ਇਸ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੈ।

You must be logged in to post a comment Login