ਪੰਜ ਰਾਜਾਂ ਵਿੱਚ ਚੋਣਾਂ ਦਾ ਐਲਾਨ

ਪੰਜ ਰਾਜਾਂ ਵਿੱਚ ਚੋਣਾਂ ਦਾ ਐਲਾਨ

ਨਵੀਂ ਦਿੱਲੀ, 8 ਜਨਵਰੀ (P E)- ਚੋਣ ਕਮਿਸ਼ਨ ਵਲੋਂ ਦੇਸ਼ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਜਲਦੀ ਐਲਾਨ ਕਰ ਦਿਤਾ ਗਿਆ ਹੇ। ਪੰਜਾਬ ਵਿੱਚ ਵੋਟਾਂ 14 ਫਰਵਰੀ ਨੂੰ ਪੈਣਗੀਆਂ ਜਦਕਿ ਚੋਣਾਂ ਦਾ ਆਗਾਜ਼ 10 ਫਰਵਰੀ ਤੋਂ ਉਤਰ ਪ੍ਰਦੇਸ਼ ਤੋਂ ਹੋ ਜਾਵੇਗਾ। ਇਸ ਵਾਰ ਰਾਜਸੀ ਪਾਰਟੀਆਂ ਨੂੰ ਰੋਡ ਸ਼ੋਅ ਤੇ ਪੈਦਲ ਮਾਰਚ ਕਰਨ ਤੋਂ ਰੋਕ ਦਿੱਤਾ ਗਿਆ ਹੈ। ਕਰੋਨਾ ਮਹਾਮਾਰੀ ਤਹਿਤ ਡੋਰ ਟੂ ਡੋਰ ਪ੍ਰਚਾਰ ਸਿਰਫ ਪੰਜ ਜਣੇ ਹੀ ਕਰ ਸਕਣਗੇ। ਇਸ ਵਾਰ ਵੋਟਾਂ ਪਾਉਣ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਗਿਆ ਹੈ। ਉਨ੍ਹਾਂ ਰਾਜਸੀ ਪਾਰਟੀਆਂ ਡਿਜੀਟਲ ਤੇ ਵਰਚੁਅਲ ਢੰਗ ਨਾਲ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਆ। ਚੋਣਾਂ ਉਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਤੇ ਮਣੀਪੁਰ ਵਿਚ ਕਰਵਾਈਆਂ ਜਾਣਗੀਆਂ। ਇਨ੍ਹਾਂ ਸਾਰੇ ਰਾਜਾਂ ਵਿਚ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿਚ ਸਮਾਪਤ ਹੋਣ ਵਾਲਾ ਹੈ। ਪੰਜਾਬ ਦੀਆਂ 117, ਉਤਰ ਪ੍ਰਦੇਸ਼ ਵਿਚ 403, ਉਤਰਾਖੰਡ ਵਿਚ 70, ਮਣੀਪੁਰ ਦੀਆਂ 60 ਤੇ ਗੋਆ ਵਿਚ 40 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਹੋਣਗੀਆਂ। ਇਸ ਵਾਰ 690 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪੈਣਗੀਆਂ ਜਿਸ ਲਈ 18.3 ਕਰੋੜ ਲੋਕ ਵੋਟ ਪਾਉਣਗੇ। ਮੁੱਖ ਚੋਣ ਅਧਿਕਾਰੀ ਸਤੀਸ਼ ਚੰਦਰਾ ਨੇ ਦੱਸਿਆ ਕਿ ਇਸ ਵਾਰ ਚੋਣਾਂ ਕਰੋਨਾ ਨਿਯਮਾਂ ਤਹਿਤ ਕਰਵਾਈਆਂ ਜਾਣਗੀਆਂ ਜਿਸ ਲਈ 16 ਫੀਸਦੀ ਪੋਲਿੰਗ ਸਟੇਸ਼ਨ ਵਧਾਏ ਗਏ ਹਨ।

You must be logged in to post a comment Login