ਹੁਣ ਕਾਂਗਰਸ ‘ਚ ਕੈਪਟਨ ਰਹਿਣਗੇ ਜਾਂ ਬਾਜਵਾ !

ਹੁਣ ਕਾਂਗਰਸ ‘ਚ ਕੈਪਟਨ ਰਹਿਣਗੇ ਜਾਂ ਬਾਜਵਾ !

ਚੰਡੀਗੜ੍ਹ, 15 ਅਪ੍ਰੈਲ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੲੇ ਸਟੈਂਡ ਕਾਰਨ ਪੰਜਾਬ ਕਾਂਗਰਸ ਵਿੱਚ ਘਮਸਾਣ ਸ਼ੁਰੂ ਹੋ ਗਿਆ ਹੈ। ਇਸ ਮੁੱਦੇ ੳੁਤੇ ਪੰਜਾਬ ਦੇ 33 ਵਿਧਾਇਕ ਕੈਪਟਨ ਦੇ ਹੱਕ ਵਿੱਚ ਆ ਗਏ ਹਨ, ਜਦੋਂ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਮੇਤ ਪੰਜਾਬ ਕਾਂਗਰਸ ਦੇ 25 ਆਗੂਆਂ ਨੇ ਦੋਸ਼ ਲਾੲਿਆ ਹੈ ਕਿ ਕੈਪਟਨ ਸਾਜ਼ਿਸ਼ ਤਹਿਤ ਜਿੱਥੇ ਰਾਹੁਲ ਗਾਂਧੀ ਦੇ ਅਕਸ ਨੂੰ ਢਾਹ ਲਾ ਰਹੇ ਹਨ, ੳਥੇ ਪਾਰਟੀ ਦੀ 19 ਅਪਰੈਲ ਨੂੰ ਦਿੱਲੀ ਵਿੱਚ ਹੋ ਰਹੀ ਕਿਸਾਨ ਰੈਲੀ ਨੂੰ ਵੀ ਸਾਬੋਤਾਜ ਕਰਨ ਦਾ ਯਤਨ ਕਰ ਰਹੇ ਹਨ।ਇਸ ਤੋਂ ਇਹ ਤੈਅ ਹੋ ਗਿਆ ਹੈ ਕਿ ਹੁਣ ਕਾਂਗਰਸ ‘ਚ ਅਗਲੇ ਸਮੇਂ ਕੈਪਟਨ ਅਮਰਿੰਦਰ ਸਿੰਘ ਰਹਿਣਗੇ ਜਾਂ ਪ੍ਰਤਾਪ ਸਿੰਘ ਬਾਜਵਾ। ਪੰਜਾਬ ਕਾਂਗਰਸ ਦੇ ੩੩ ਵਿਧਾਇਕਾਂ ਨੇ ਕੈਪਟਨ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕਰਨ ‘ਤੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਨਿੰਦਾ ਕੀਤੀ। ਵਿਧਾਇਕਾਂ ਨੇ ਕਿਹਾ ਕਿ ਬਹੁਤ ਮੰਦਭਾਗਾ ਹੈ ਕਿ ਸਬਾਜਵਾ ਵਰਗੇ ਕਾਂਗਰਸ ਦੇ ਸਭ ਤੋਂ ਘੱਟ ਹਰਮਨਪਿਆਰੇ ਆਗੂ ਪੰਜਾਬ ਵਿੱਚ ਸਭ ਤੋਂ ਵੱਧ ਹਰਮਨਪਿਆਰੇ ਆਗੂ ਕੈਪਟਨ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕਰ ਰਹੇ ਹਨ। ਜੇ ਬਾਜਵਾ ਸਮਝਦੇ ਹਨ ਕਿ ਕੈਪਟਨ ਖ਼ਿਲਾਫ਼ ਬੋਲ ਕੇ ਕੋਈ ਸਿਆਸੀ ਫਾਇਦਾ ਲੈ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ।

You must be logged in to post a comment Login