16 ਮਈ ਤੋਂ ਸ਼ੁਰੂ ਹੋ ਸਕਦਾ ਹੈ ਆਈ ਪੀ ਐੱਲ

16 ਮਈ ਤੋਂ ਸ਼ੁਰੂ ਹੋ ਸਕਦਾ ਹੈ ਆਈ ਪੀ ਐੱਲ

ਮੁੰਬਈ, 11 ਮਈ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 16 ਮਈ ਤੋਂ ਮੁੜ ਸ਼ੁਰੂ ਹੋ ਸਕਦਾ ਹੈ। ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਦੇ ਚਲਦੇ ਆਈਪਐਲ 9 ਮਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਇਹ ਵੀ ਚਰਚਾ ਹੈ ਕਿ ਇਸ ਦਾ ਫਾਈਨਲ ਮੁਕਾਬਲਾ 30 ਮਈ ਨੂੰ ਖੇਡਿਆ ਜਾ ਸਕਦਾ ਹੈ। ਆਈਪੀਐਲ ਦੇ ਇਸ ਵੇਲੇ 16 ਮੈਚ ਖੇਡਣੇ ਬਾਕੀ ਰਹਿ ਗਏ ਹਨ ਜਿਨ੍ਹਾਂ ਵਿਚ 12 ਮੈਚ ਲੀਗ ਦੇ ਤੇ ਚਾਰ ਪਲੇਅ ਆਫ ਦੇ ਹਨ। ਇਸ ਵੇਲੇ ਗੁਜਰਾਤ ਟਾਈਟਨਜ਼ ਸਭ ਤੋਂ ਸਿਖਰ ’ਤੇ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਸੀਸੀਆਈ ਇਸ ਟੂਰਨਾਮੈਂਟ ਨੂੰ ਮਈ ਵਿਚ ਹੀ ਮੁਕੰਮਲ ਕਰਨਾ ਚਾਹੁੰਦਾ ਹੈ ਕਿਉਂਕਿ ਜੇ ਮਈ ਵਿਚ ਮੈਚ ਨਾ ਹੋਏ ਤਾਂ ਬਾਕੀ ਟੀਮਾਂ ਦੇ ਰੁਝੇਵਿਆਂ ਕਾਰਨ ਇਹ ਟੂਰਨਾਮੈਂਟ ਸਤੰਬਰ ਤੋਂ ਪਹਿਲਾਂ ਨਹੀਂ ਕਰਵਾਇਆ ਜਾ ਸਕਦਾ।

You must be logged in to post a comment Login