27 ਧਾਰਮਿਕ ਸਮੂਹਾਂ ਵੱਲੋਂ ਛਾਪਿਆਂ ਖ਼ਿਲਾਫ਼ ਟਰੰਪ ਵਿਰੁੱਧ ਮੁਕੱਦਮਾ ਦਾਇਰ

27 ਧਾਰਮਿਕ ਸਮੂਹਾਂ ਵੱਲੋਂ ਛਾਪਿਆਂ ਖ਼ਿਲਾਫ਼ ਟਰੰਪ ਵਿਰੁੱਧ ਮੁਕੱਦਮਾ ਦਾਇਰ

ਵਾਸ਼ਿੰਗਟਨ, 12 ਫਰਵਰੀ- ਲੱਖਾਂ ਅਮਰੀਕੀਆਂ ਦੀ ਨੁਮਾਇੰਦਗੀ ਕਰਨ ਵਾਲੇ ਦੋ ਦਰਜਨ ਤੋਂ ਵੱਧ ਈਸਾਈ ਅਤੇ ਯਹੂਦੀ ਸਮੂਹਾਂ – ਐਪੀਸਕੋਪਲ ਚਰਚ (Episcopal Church) ਅਤੇ ਯੂਨੀਅਨ ਫਾਰ ਰਿਫਾਰਮ ਜੂਡੀਜ਼ਮ (Union for Reform Judaism) ਤੋਂ ਲੈ ਕੇ ਮੇਨੋਨਾਈਟਸ ਅਤੇ ਯੂਨੀਟੇਰੀਅਨ ਯੂਨੀਵਰਸਲਿਸਟਸ (Mennonites and Unitarian Universalists) ਤੱਕ – ਨੇ ਮੰਗਲਵਾਰ ਨੂੰ ਟਰੰਪ ਪ੍ਰਸ਼ਾਸਨ (Trump administration ) ਦੇ ਉਸ ਕਦਮ ਨੂੰ ਚੁਣੌਤੀ ਦਿੰਦੇ ਹੋਏ ਇੱਕ ਸੰਘੀ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿੱਚ ਇਮੀਗ੍ਰੇਸ਼ਨ ਏਜੰਟਾਂ ਨੂੰ ਧਾਰਮਿਕ ਸਥਾਨਾਂ ਤੇ ਪੂਜਾ ਘਰਾਂ ਵਿੱਚ ਗ੍ਰਿਫਤਾਰੀਆਂ ਕਰਨ ਲਈ ਵਧੇਰੇ ਖੁੱਲ੍ਹਾਂ ਦਿੱਤੀਆਂ ਗਈਆਂ ਹਨ।

ਵਾਸ਼ਿੰਗਟਨ ਵਿੱਚ ਯੂਐਸ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤੇ ਗਏ ਮੁਕੱਦਮੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਨਵੀਂ ਨੀਤੀ ਛਾਪਿਆਂ ਦਾ ਡਰ ਫੈਲਾ ਰਹੀ ਹੈ, ਇਸ ਤਰ੍ਹਾਂ ਪੂਜਾ ਸੇਵਾਵਾਂ ਅਤੇ ਹੋਰ ਕੀਮਤੀ ਚਰਚ ਪ੍ਰੋਗਰਾਮਾਂ ਵਿੱਚ ਹਾਜ਼ਰੀ ਘਟ ਰਹੀ ਹੈ। ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਸਿੱਟੇ ਵਜੋਂ ਇਹ ਕਾਰਵਾਈ ਸਮੂਹਾਂ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਦੀ ਹੈ ਅਤੇ ਪਰਵਾਸੀਆਂ ਦੀ ਸੇਵਾ ਕਰਨ ਦੀ ਉਨ੍ਹਾਂ (ਧਾਰਮਿਕ ਸਥਾਨਾਂ) ਦੀ ਯੋਗਤਾ ਵਿਚ ਅੜਿੱਕਾ ਡਾਹੁੰਦੀ ਹੈ, ਜਦੋਂਕਿ ਅਜਿਹੇ ਪਰਵਾਸੀ ਵੀ ਸ਼ਾਮਲ ਹਨ, ਜਿਹੜੇ ਅਮਰੀਕਾ ਵਿਚ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਆਏ ਹੋਏ ਹਨ। ਐਪੀਸਕੋਪਲ ਚਰਚ ਦੇ ਪ੍ਰਧਾਨ ਬਿਸ਼ਪ, ਮੋਸਟ ਰੈਵ ਸੀਨ ਰੋਅ (Most Rev Sean Rowe, the presiding bishop of the Episcopal Church) ਨੇ ਕਿਹਾ, “ਸਾਡੇ ਕੋਲ ਅਜਿਹੇ ਪਰਵਾਸੀ ਤੇ ਸ਼ਰਨਾਰਥੀ, ਜਿਨ੍ਹਾਂ ਵਿਚੋਂ ਬਹੁਤ ਸਾਰੇ ਦਸਤਾਵੇਜ਼ਾਂ ਵਾਲੇ ਕਾਨੂੰਨੀ ਤੇ ਬਹੁਤ ਸਾਰੇ ਬਿਨਾਂ ਦਸਤਾਵੇਜ਼ਾ ਵਾਲੇ ਵੀ ਹਨ।’’

You must be logged in to post a comment Login