AI ਰਾਹੀਂ ਸਿਰਜੀਆਂ ਇਤਰਾਜ਼ਯੋਗ ਤਸਵੀਰਾਂ ਦੀ ਧਮਕੀ ਮਗਰੋਂ ਅੱਲ੍ਹੜ ਵੱਲੋਂ ਖੁਦਕੁਸ਼ੀ

AI ਰਾਹੀਂ ਸਿਰਜੀਆਂ ਇਤਰਾਜ਼ਯੋਗ ਤਸਵੀਰਾਂ ਦੀ ਧਮਕੀ ਮਗਰੋਂ ਅੱਲ੍ਹੜ ਵੱਲੋਂ ਖੁਦਕੁਸ਼ੀ

Imageਚੰਡੀਗੜ੍ਹ, 04 ਜੂਨ : ਆਈ ਰਾਹੀਂ ਤਿਆਰ ਕੀਤੀ ਗਈ ਇਤਰਾਜ਼ਯੋਗ ਤਸਵੀਰ ਸਬੰਧੀ ਵਸੂਲੀ ਦਾ ਸੰਦੇਸ਼ ਮਿਲਣ ਤੋਂ ਬਾਅਦ 16 ਸਾਲਾ ਅੱਲ੍ਹੜ ਨੇ ਖੁਦਕੁਸ਼ੀ ਕਰ ਲਈ। ਐਲੀਜਾਹ ਹੀਕੌਕ ਇੱਕ ਖੁਸ਼ ਅਤੇ ਜੋਸ਼ੀਲਾ ਕਿਸ਼ੋਰ ਸੀ। ਉਸ ਵਿੱਚ ਡਿਪਰੈਸ਼ਨ ਜਾਂ ਆਤਮ ਹੱਤਿਆ ਦੇ ਰੁਝਾਨ ਦੇ ਕੋਈ ਸੰਕੇਤ ਨਹੀਂ ਸਨ।ਸੀਬੀਐੱਸਨਿਊਜ਼ ਦੀ ਰਿਪੋਰਟ ਅਨੁਸਾਰ ਉਸਨੂੰ ਇੱਕ ਧਮਕੀ ਭਰੇ ਸੰਦੇਸ਼ ਦੇ ਨਾਲ ਉਸ ਦੀ ਇਤਰਾਜ਼ਯੋਗ ਤਸਵੀਰ ਪ੍ਰਾਪਤ ਹੋਈ। ਇਹ ਤਸਵੀਰ ਉਸ ਦੇ ਦੋਸਤਾਂ ਅਤੇ ਪਰਿਵਾਰ ਨੂੰ ਭੇਜਣ ਤੋਂ ਰੋਕਣ ਲਈ ਲਗਪਗ 2.5 ਲੱਖ ਰੁਪਏ (3,000 ਡਾਲਰ) ਦਾ ਭੁਗਤਾਨ ਕਰਨ ਦੀ ਮੰਗ ਕੀਤੀ ਗਈ ਸੀ। ਇਹ ਮੈਸੇਜ ਪ੍ਰਾਪਤ ਹੋਣ ਤੋਂ ਬਾਅਦ ਪੈਦਾ ਹੋਏ ਸਹਿਮ ਨੇ ਉਸਨੂੰ ਆਪਣੀ ਜਾਨ ਲੈਣ ਲਈ ਮਜਬੂਰ ਕਰ ਦਿੱਤਾ। ਖੁਦਕੁਸ਼ੀ ਤੋਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ 16 ਸਾਲਾ ਐਲੀਜਾਹ ਹੀਕੌਕ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਪੁਲੀਸ ਦੇ ਅਨੁਸਾਰ 28 ਫਰਵਰੀ ਨੂੰ ਐਲੀਜਾਹ ਦੀ ਮੌਤ ਉਸ ਸਮੇਂ ਹੋਈ ਜਦੋਂ ਉਸਨੇ ਖੁਦ ਨੂੰ ਗੋਲੀ ਮਾਰ ਲਈ।ਰਿਪੋਰਟ ਅਨੁਸਾਰ ਮਾਪਿਆਂ (ਜੌਨ ਬਰਨੇਟ ਅਤੇ ਸ਼ੈਨਨ ਹੀਕੌਕ) ਨੇ ਉਸ ਦੇ ਸਮਾਰਟਫੋਨ ਦੀ ਜਾਂਚ ਕੀਤੀ ਅਤੇ ਉਹ ਨਾਂ ਨੂੰ ਅਜਿਹੇ ਸੁਨੇਹੇ ਮਿਲੇ ਜਿੱਥੇ ਉਸਦਾ ਪੁੱਤਰ ਇਸ ਬਲੈਕਮੈਲਿੰਗ ਦਾ ਸ਼ਿਕਾਰ ਸੀ।ਐਕਸ ’ਤੇ ਸ਼ੈਨਨ ਨੇ ਲਿਖਿਆ, ‘‘ਸਾਡਾ ਪੁੱਤਰ ਬਲੈਕਮੇਲਿੰਗ ਦਾ ਸ਼ਿਕਾਰ ਸੀ।’’ ਉਨ੍ਹਾਂ ਕਿਹਾ, ‘‘ਲੋਕਾਂ ਨੂੰ ਉਸ ’ਤੇ ਤਰਸ ਕਰਨਾ ਚਾਹੀਦਾ ਹੈ, ਸਾਡਾ ਪੁੱਤਰ 16 ਸਾਲਾਂ ਦਾ ਸੀ।’’ ਸੈਕਸਟੋਰਸ਼ਨ ਔਨਲਾਈਨ ਬਲੈਕਮੇਲ ਦਾ ਇੱਕ ਰੂਪ ਹੈ ਜਿੱਥੇ ਸ਼ਿਕਾਰੀ ਪੀੜਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕਰਨ ਦੀ ਧਮਕੀ ਦਿੰਦੇ ਹਨ ਅਤੇ ਪੈਸਿਆਂ ਦੀ ਮੰਗ ਕਰਦੇ ਹਨ। 2021 ਤੋਂ ਸੈਕਸਟੋਰਸ਼ਨ ਕਾਰਨ ਅਮਰੀਕਾ ਵਿਚ ਘੱਟੋ-ਘੱਟ 20 ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ ਹੈ।

You must be logged in to post a comment Login