ਪ੍ਰਧਾਨ ਮੰਤਰੀ ਤੇ ਰਾਜਾਂ ਦੇ ਮੁੱਖ ਮੰਤਰੀਆਂ ਦਾ ਸਭ ਪਾਰਟੀਆਂ ਸਨਮਾਨ ਕਰਨ : ਗਰਗ ਸੂਲਰ

ਪ੍ਰਧਾਨ ਮੰਤਰੀ ਤੇ ਰਾਜਾਂ ਦੇ ਮੁੱਖ ਮੰਤਰੀਆਂ ਦਾ ਸਭ ਪਾਰਟੀਆਂ ਸਨਮਾਨ ਕਰਨ : ਗਰਗ ਸੂਲਰ

ਪਟਿਆਲਾ, 28 ਨਵੰਬਰ (ਪੱਤਰ ਪ੍ਰੇਰਕ)- ਦੇਸ਼ ਵਿਚਲੀ ਸਿਆਸਤ ਵਿਚ ਇਸ ਕਦਰ ਨਿਘਾਰ ਆ ਗਿਆ ਹੈ, ਕਿ ਲੀਡਰ ਸੰਵਿਧਾਨ ਦੀਆਂ ਉਚ ਪਦਵੀਆਂ ’ਤੇ ਬੈਠੇ ਵੱਡੇ ਲੀਡਰਾਂ ਨੂੰ ਵੀ ਚੰਗੀ-ਮਾੜੀ ਬਿਆਨਬਾਜ਼ੀ ਤੋਂ ਨਹੀਂ ਬਖਸ਼ਦੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਂਟੀ ਕੁਰੱਪਸ਼ਨ ਸੋਸ਼ਲ ਵੈਲਫੇਅਰ ਆਰਗ ਦੇ ਕੌਮੀ ਚੇਅਰਮੈਨ ਸ੍ਰੀ ਆਰ ਕੇ ਗਰਗ ਸੂਲਰ ਵਲੋਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਗਰਗ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਜਾਂ ਦੇ ਮੁੱਖ ਮੰਤਰੀ ਕਿਸੇ ਪਾਰਟੀ ਦੇ ਨਹੀਂ ਸਗੋਂ ਪੂਰੇ ਦੇਸ਼ ਅਤੇ ਰਾਜ, ਭਾਵ ਸਮੁੱਚੀ ਜਨਤਾ ਦੇ ਸਾਂਝੇ ਹੁੰਦੇ ਹਨ, ਪਰ ਵਿਰੋਧੀ ਪਾਰਟੀਆਂ ਵਾਲੇ ਉਨ੍ਹਾਂ ਨੂੰ ਮਹਿਜ ਇਕ ਵਿਰੋਧੀ ਜਾਂ ਵਿਰੋਧੀ ਪਾਰਟੀ ਦਾ ਸਮਝ ਕੇ ਉਨ੍ਹਾਂ ਵਿਰੁੱਧ ਬਿਆਨਬਾਜ਼ੀ ਕਰਦੇ ਹਨ, ਜੋ ਕਿ ਸੰਵਿਧਾਨ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਅਤੇ ਨਾ ਹੀ ਕਿਸੇ ਇਕ ਸਿਆਸੀ ਪਾਰਟੀ ਦਾ ਪੱਖ ਪੂਰ ਰਹੇ ਹਨ।
ਅੱਜ ਜੇਕਰ ਇਕ ਪਾਰਟੀ ਦਾ ਪੀ ਐਮ ਜਾਂ ਮੁੱਖ ਮੰਤਰੀ ਹੈ, ਭਵਿੱਖ ਵਿਚ ਵਿਰੋਧੀ ਪਾਰਟੀ ਦਾ ਕੋਈ ਲੀਡਰ ਵੀ ਸੀ ਐਮ ਜਾਂ ਪੀ ਐਮ ਬਣ ਸਕਦਾ ਹੈ। ਇਸ ਲਈ ਸਭ ਸਿਆਸੀ ਪਾਰਟੀਆਂ ਇਕ ਨਿਯਮ ਬਣਾ ਕੇ ਸੰਵਿਧਾਨ ਦੇ ਉਚ ਅਹੁਦਿਆਂ ’ਤੇ ਬੈਠੇ ਆਗੂਆਂ, ਚਾਹੇ ਦੇਸ਼ ਦਾ ਆਗੂ ਹੋਵੇ ਜਾਂ ਸੂਬੇ ਦਾ, ਸਭ ਦਾ ਸਨਮਾਨ ਕਰਨਾ ਯਕੀਨੀ ਬਣਾਉਣ।

You must be logged in to post a comment Login